ਪੰਨਾ:ਚੰਦ੍ਰ ਗੁਪਤ ਮੌਰਯਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਨੇਰੇ ਵਿਚੋਂ ਇਕ ਅਵਾਜ਼--ਕਮਰੇ ਦੀ ਬੱਤੀ ਦਾ ਫਿਕਰ ਛਡ।
ਜਾਨ ਦੀ ਬੱਤੀ ਦਾ ਫਿਕਰ ਕਰ, ਉਹ ਵੀ ਬੁਝਣ ਲੱਗੀ ਆ।
ਚੰਦਰ--ਇਹ ਕੌਣ ਏ ਮੇਨੂੰ ਮੌਤ ਦਾ ਡਰ ਦੇਨ ਵਾਲਾ?
ਵਾਜ--ਧਰਮ ਰਾਜ ਤੇ ਉਹਦੇ ਦੂਤ।
ਚੰਦਰ--ਧਰਮ ਰਾਜ ਜੀ! ਤੁਸੀ ਤੇ ਦੇਉ ਤੇ ਓ ਤੁਹਾਨੂੰ ਇਹ ਵੀ
ਨਹੀਂ ਪਤਾ ਕਿ ਮੈਂ ਮੌਤ ਤੋਂ ਡਰਣ ਵਾਲਾ ਆਦਮੀ ਨਹੀਂ।
ਵਾਜ-ਸਭ ਕੁਝ ਪਤਾ ਏ। ਬਤੇਰੇ ਆਦਮੀ ਮੌਤ ਨੂੰ ਵਾਜਾਂ ਮਾਰਦੇ
ਵੇਖੇ ਨੇ ਪਰ ਜਦ ਅਸੀ ਕੋਲ ਜਾਨੇਂ ਆਂ ਤਾਂ ਕੋਈ ਮਾਈ ਦਾ ਲਾਲ ਨਿਤ੍ਰਦਾ ਏ।
ਚੰਦਰ --ਮੈਂ ਵੀ 'ਮਾਈ ਦੇ ਉਹਨਾਂ ਕੋਈ ਲਾਲਾਂ' ਵਿਚੋਂ ਈ ਜੇ।
ਤੁਸੀ ਦਸੋ ਕੀ, ਹੁਕਮ ਏ?
ਵਾਜ--ਤੇਰੀ ਉਮਰ ਮੁਕ ਗਈ ਏ ਤੇਨੂੰ ਲੈਣ ਆਏ ਆਂ ਤਿਆਰ
ਹੋ ਜਾ।
ਚੰਦਰ--ਤਿਆਰ ਕੀਹ ਹੋ ਜਾਂ? ਲੋੜ ਅਨੁਸਾਰ ਬਿਸਤ੍ਰਾ ਲੇ ਲਾਂ?
ਵਾਜ-ਬਿਸਤ੍ਰੇ ਸ਼ਿਸ਼ਤ੍ਰੇ ਏਥੇ ਈ ਰੈਹ ਜਾਣੇ ਨੇ ਅਗੇ ਸਿਰਫ ਚੰਗੇ
ਕੰਮ ਈ ਜਾਣੇ ਨੇ।
ਚੰਦਰ--ਫੇਰ ਦਸੋ ਮੈਂ ਕੀ ਕਰਾਂ? ਚੰਗੇ ਕੰਮਾਂ ਦੀ ਫ਼ਰਿਸਤ
ਬਣਾ ਲਵਾਂ?
ਵਾਜ--ਤੂੰ ਤੇ ਯਾਰ, ਚੰਗਾ ਦਲੇਰ ਏਂ ਮੌਤ ਵੇਲੇ ਵੀ ਹਸ ਸਕਣੈਂ।
ਚੰਦਰ--ਡਰੀਏ ਕੈਹੜੀ ਗੱਲੇ, ਧਰਮ ਰਾਜ ਜੀ? ਡਰੇ ਉਹ ਜਿਸ
ਕੋਈ ਪਾਪ ਕੀਤੇ ਹੋਏ ਹੋਨ।
ਧਰਮ--ਤੂੰਹ ਕੋਈ ਨਹੀਂ ਕੀਤਾ ਹੋਇਆ ਕੋਈ ਪਾਪ?
ਚੰਦਰ--ਯਾਦ ਤੇ ਨਹੀਂ।

-੫੬-