ਪੰਨਾ:ਚੰਦ੍ਰ ਗੁਪਤ ਮੌਰਯਾ.pdf/81

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚੀਜ਼ਾਂ ਡਿਗਦੀਆਂ ਨੇ ਏਧਰ ਇਕ ਸਪਾਹੀ ਚੁਕ ਕੇ
ਉਹ ਚੀਜ਼ ਚੰਦਰ ਗੁਪਤ ਨੂੰ ਲਿਆ ਦੇਂਦਾ ਏ...ਇਹ
ਚੀਜ਼ ਇਕ ਹਸ਼ਤਿਆਰ ਏ]

ਪੰਡਤ ਜੀ-- (ਥੋੜ੍ਹਾ ਜਿਹਾ ਪੜ੍ਹਕੇ) ਹੱਦ ਹੋ ਗਈ ਜੇ ਗੁਬਾਰੇ ਵਿਚ
ਤੇ ਮਹਾਤਮਾ ਜੀ ਜੇ।
ਚੰਦਰ ਸੀਤਾ--ਮਹਾਤਮਾ ਜੀ? ਕੀਹ ਸੁਟਿਯਾ ਨੇ? ਕੀਹ ਲਿਖਿਆ
ਇਸ ਵਿਚ?
ਪੰਡਤ ਜੀ--(ਪੜ੍ਹ ਕੇ) ਕੁਮਾਲ ਏ। ਮਗਧ ਦੀ ਫੌਜ ਨੂੰ ਸਮਝਾਇਆ
ਹੋਇਆ ਨੇ ਕਿ (ਉਤੋਂ ਪੜ੍ਹਕੇ) "ਕਿਉਂ ਪਏ ਪਾਗਲ ਬਣਦੇ ਓ
ਕੀਹਦੇ ਲਈ ਪਏ ਅਪਣੀਆਂ ਜਾਨਾਂ ਵਾਰਦੇ ਓ? ਦੂਹਾਂ ਧਿਰਾਂ
ਦੇ ਸਪਾਹੀ ਭਾਰਤ ਮਾਤਾ ਦੇ ਪੁਤ੍ਰ ਓ ਕਿਸੇ ਪਾਸੇ ਦੇ ਵੀ ਬੌਹਤੇ
ਮਰਣ ਮਾਂ ਨੂੰ ਪੀੜ ਇਕੋ ਜਹੀ ਏ। ਕਿਊਂ ਪਏ ਦੇਸ਼ ਬਹਾਦਰਾਂ
ਤੇ ਨੇਕ ਬੰਦਿਆਂ ਤੋਂ ਖ਼ਾਲੀ ਕਰਦੇ ਓ? ਘਰੋਂ ਲੜਣ ਤੇ ਟੁਰ
ਪਏ ਓ, ਪਰ ਇਹ ਵੀ ਸੋਚਿਆ ਜੋ ਕਿ ਲੜਣ ਦੀ ਲੋੜ ਕੀਹ
ਤੁਹਾਨੂੰ ਆ ਪਈ ਏ? ਕੋਈ ਤੁਹਾਡੇ ਤੇ ਭੀੜਾ ਆ ਬਣੀ ਏ?
ਕੋਈ ਤੁਹਾਨੂੰ ਗ਼ੁਲਾਮ ਬਨਾਣ ਆਇਐ? ਕੋਈ ਵਦੇਸ਼ੀ ਤੁਹਾਨੂੰ
ਲੁੱਟਣ ਆਇਐ? ਕੋਈ ਤੁਹਾਡਾ ਧਰਮ ਵਿਗਾੜਣ ਆਇਐ?
ਐਵੇਂ ਮੁਫ਼ਤ ਵਿਚ ਕਿਊਂ ਜਾਨਾਂ ਵਾਰਦੇ ਓ? ਝਗੜਾ ਤੇ ਧੰਨਾ
ਨੰਦ ਦਾ ਤੇ ਚੰਦਰ ਗੁਪਤ ਦਾ ਏ। ਧੰਨਾ ਨੰਦ ਚਾਂਹਦਾ ਏ ਕਿ
ਮੈਂ ਰਾਜਾ ਬਨਿਆ ਰਹਾਂ ਤੇ ਲੋਕਾਂ ਦੀ ਹਾਲਤ ਭਾਵੇਂ ਕਿੱਡੀ
ਭੈੜੀ ਹੋ ਜਾਏ ਪਰ ਮੈਂ ਐਸ਼ਾਂ ਲੁਟੀ ਜਾਂ। ਚੰਦਰ ਗੁਪਤ ਕੈਂਰਦਾ
ਏ "ਮੈਂ ਪਰਜਾ ਨੂੰ ਏਸ ਤ੍ਰਾਂ ਨਹੀਂ ਲੁਟਿਆ ਜਾਨ ਦੇਣਾ ਮੇਰੀ

-੬੪-