ਪੰਨਾ:ਚੰਦ੍ਰ ਗੁਪਤ ਮੌਰਯਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਿਨੇ ਰਾਤੀ ਉਹਨੂੰ ਖ਼ੁਸ਼ ਕਰਣ ਦੀਆਂ ਤਰਕੀਬਾਂ ਸੋਚਦਾ
ਰਹਿੰਦਾ ਏ ਨਾਂ? ਸਾਨੂੰ ਸਗੋਂ ਏਸ ਗਲ ਦਾ ਫੈਦਾ ਈ ਏ। ਤੂੰ
ਸਾਡੀ ਮਦਦ ਕਰ ਦੇ ਕੰਮ ਬਨਿਆ ਪਿਆ ਲੈ। ਤੂੰ ਜਰਨੈਲ
ਸਾਹਬ ਨੂੰ ਜਰਾ ਐਨੀ ਗਲ ਕੈਹ ਦੇਹ "ਹਯੂਰ
ਸ਼ਜ਼ਾਦੀ ਸਾਹਬਾ ਐਥੋਂ ਦੀ ਲੰਘਦੀ ਸੀ ਪਈ ਤੇ ਸਹੇਲੀਆਂ
ਨਾਲ ਗਲਾਂ ਕਰੀ ਜਾਂਦੀ ਸੀ ਤੇ ਮੈਂ ਅਪਣੇ ਕੰਨੀਂ ਸੁਨਿਐ
ਆਂਹਦੀ ਸੀ "ਮੈਂ ਉਹਦੇ ਨਾਲ ਵਿਆਹ ਕਰਣੈਂ ਜੈਹੜਾ ਭਾਰਤ
ਦੇ ਬਰਖਲਾਫ਼ ਲੜਾਈ ਵਿਚ ਸਭ ਤੋਂ ਵਧ ਬਹਾਦਰੀ ਵਖਾਏ
ਗਾ" ਬਸ ਐਨੀ ਕੂ ਗਲ ਦੇ ਕੈਹਣ ਦੇ ਬਦਲੇ ਐਨਾ ਸੋਨਾ
ਦਿਤਾ ਜਾਏਗਾ ਕਿ ਤੂੰ ਕਦੀ ਡਿਠਾ ਵੀ ਨ ਹੋਵੇ ਆਹ ਥੈਲੀ
ਹਾਜਰ ਏ ਈਹੋ ਜਹੀ ਆਂ ਚਾਰ ਹੋਰ (ਅਖ ਮਾਰ ਕੇ) ਇਕ ਤੇਰੇ
ਮਿਤ੍ਰ ਲਈ, ਪਈ ਆਖਰ ਤੇਰਾ ਮਿਤ੍ਰ ਸਾਡਾ ਮਿਤਰ ਕੋਈ ਦੋ
ਨੇ। (ਥੈਲੀ ਦੇਂਦਾ ਏ)।
ਦਰਬਾਨ--(ਥੈਲੀ ਪਰ੍ਹਾਂ ਕਰਕੇ) ਇਹਨੂੰ ਚੁਕ ਲੌ। ਇਹ ਬੇਯੀ ਮਾਨੀ
ਦਾ ਕੰਮ ਏ ਮੈਂ ਨਹੀਂ ਜੇ ਕਰਨਾ ਤੇ ਨ ਮੈਂ ਵਢੀ ਲੈਣੀ ਜੇ ਤੁਸੀ
ਕੋਈ ਹੋਰ ਘਰ ਲਭੋ, ਗੁਸੇ ਹੋਵੋ ਭਾਵੇਂ ਰਾਜੀ ਮੈਂ ਇਹ ਕੰਮ ਉਕਾ
ਈ ਨਹੀਂ ਜੇ ਕਰਨਾ। ਚਾਲੀ ਵਰ੍ਹੇ ਲੰਘ ਗਏ ਨੇ ਭੁਖੇ ਮਰਦਿਆਂ
ਤੇ ਇਹ ਨਹੀਂ ਕੀਤਾ ਤੇ ਹੁਨ ਅਗੋਂ ਕਰਨਾ ਨਹੀਂ ਲੌ ਸਲਾਮ।
ਓਹ--ਸ਼ੁਦਾ ਨਾਹ ਖਲੇਰ। ਨਿਕੀ ਜਹੀ ਗਲ ਏ। ਤੇਰਾ ਕੁਝ
ਵਿਗੜਦਾ ਨਹੀਂ ਸਾਡਾ ਕੰਮ ਪਿਆ ਸੌਰਦਾ ਏ। ਸਾਰੀ ਉਮਰ
ਵਿਚ ਤੂੰ ਏਦੂੰ ਚੌਥਾ ਹਿੱਸਾ ਨਹੀਂ ਕਮਾ ਸਕਣਾ ਅਰ ਆਈ
ਦੌਲਤ ਨੂੰ ਲਤਾਂ ਨੂੰ ਮਾਰ।
ਦਰਦਾਨ--ਵੇਖੋ ਨ ਸਾਹਬ ਜੀ ਵਾਧੂ ਗਲ ਕਰਨ ਦਾ ਕੀ ਫ਼ੈਦਾ? ਮੈਂ

-੭੨-