ਪੰਨਾ:ਚੰਦ੍ਰ ਗੁਪਤ ਮੌਰਯਾ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪਰਵੇਸ਼


ਅਸੀ ਅਪਣੇ ਮਿਤ੍ਰ ਸ: ਸੁਖਰਾਜ ਸਿੰਘ ਜੀ ਰਚਿਤ ਨਾਟਕ
"ਚੰਦ੍ਰ ਗੁਪਤ ਮੌਰੀਯਾ" ਦਾ ਖਰੜਾ ਪੜ੍ਹਿਆ ਹੈ। ਸਾਨੂੰ ਨਾਟਕ ਕਲਾ
ਦੀ ਕੋਈ ਖ਼ਾਸ ਪਰਖ ਨਹੀਂ, ਏਸ ਲਈ ਸਾਡੇ ਲਈ ਇਹ ਕਹਿਣਾ
ਮੁਸ਼ਕਲ ਏ ਕਿ ਨਾਟਕ ਕਰਤਾ ਇਸ ਹੁਨਰ ਦੇ ਨੁਕਤਾ-ਨਿਗਾਹ ਤੋਂ
ਕਿਥੋਂ ਤਕ ਸਫ਼ਲ ਯਾ ਅਸਫ਼ਲ ਰਹੇ ਹਨ। ਸਾਨੂੰ ਬਹੁਤਾ ਵਾਸਤਾ
ਪੁਸਤਕ ਦੇ ਪਲਾਟ ਦੇ ਕੇਂਦ੍ਰੀ ਤੇ ਦੂਜੇ ਸੰਬੋਧਕ ਖ਼ਿਆਲਾਂ ਤੇ ਏਸ ਦੀ
ਜ਼ਬਾਨਦਾਨੀ ਨਾਲ ਏ।

ਨਾਟਕ-ਕਰਤਾ ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਤੇ ਖ਼ਾਲਸਾ
ਹਾਈ ਸਕੂਲ ਗੁਜਰਾਂਵਾਲਾ ਵਿਚ ਹਿੰਦ ਇਤਿਹਾਸ ਦੇ ਕਈ ਸਾਲਾਂ
ਤੋਂ ਅਧਿਆਪਕ ਚਲੇ ਆ ਰਹੇ ਨੇ। ਆਪ ਨੂੰ ਇਤਿਹਾਸ-ਵਿਦਿਆ ਤੇ
ਓਸ ਦੇ ਮੁਤਾਲਿਆ ਨਾਲ ਖ਼ਾਸ ਉਨਸ ਏ, ਆਪ ਦੀ ਪੁਸਤਕ
ਦਾ ਪਲਾਟ ਇਕ ਇਤਿਹਾਸਕ ਪਲਾਟ ਹੈ। ਆਪ ਨੇ ਆਪਣੀ
ਸੰਕਲਪ-ਸ਼ਕਤੀ (ਇਮੈਜੀਨੇਸ਼ਨ) ਨਾਲ ਚੰਦ੍ਰ ਗੁਪਤ ਮੌਰਯਾ ਦੇ ਸਮੇਂ
ਦੀ ਇਕ ਸੰਛੇਪ ਜਹੀ ਘਟਨਾ ਦੇ ਭਾਵ ਨੂੰ ਲੈ ਕੇ ਉਸ ਨੂੰ ਬੜਾ
ਹੀ ਮਨੋਹਰ ਰੂਪ ਦੇ ਦਿਤਾ ਹੈ। ਲਗਾਤਾਰ ਦੋ ਸਾਲ ਤਕ ਬਰਾਬਰ

-ਹ-