ਪੰਨਾ:ਚੰਦ-ਕਿਨਾਰੇ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਸਤ ਤਬਲਚੀ
ਮਿਲ ਮਿਲ ਤਾਲ ਰਲਾਣ
ਦੋਹਰੇ ਹੁੰਦੇ ਜਾਣ
ਸੁਣ ਸੁਣ ਤਾਨਾਂ
ਦੇਸ ਦੀਵਾਨਾ
ਮੁੰਡੇ ਛੈਲੇ
ਸ਼ਹੁ ਅਲਬੇਲੇ-
ਦੇਖ ਨਜ਼ਾਰੇ
ਖਾਣ ਹੁਲਾਰੇ——
ਡੱਬਾਂ ਵਿਚੋਂ ਨੋਟ ਕੱਢ ਕੇ
ਉਂਗਲਾਂ ਵਿਚ ਅੜਾਂਦੇ
ਮਲਕੜੇ ਆ ਕੇ ਕੋਲ
ਨੈਣ ਨਚਾਂਦੀ,
ਕਰਦੀ ਹੋਈ ਕਲੋਲ
ਲੈ ਜਾਏ ਗੋਰੀ——
ਹਸਨ ਫ਼ਰੋਸ਼ਾਂ ਦੀ ਇਹ ਛੂਹਰੀ

੧੦੩