ਪੰਨਾ:ਚੰਦ-ਕਿਨਾਰੇ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਤਾਂ ਬੇੜੀ ਖੋਲ੍ਹ.......

ਹੁਣ ਤਾਂ ਬੇੜੀ ਖੋਲ੍ਹ ਮੁਹਾਣੇ!

ਧਰਤ-ਕੰਵਲ ਦੀ ਬਰ੍ਹਮਾ, ਬੇੜੀ
ਏਸ ਕਿਨਾਰੇ ਬੱਧੀ ਤੇਰੀ
ਬੀਤੇ ਜੁੱਗ ਜ਼ਮਾਨੇ
ਹੁਣ ਤਾਂ ਬੇੜੀ ਖੋਲ੍ਹ ਮੁਹਾਣੇ!

ਜੀਅ ਕਰਦੈ ਹੁਣ ਏਥੋਂ ਹਿੱਲੀਏ——
ਬੇੜੀ ਨੂੰ ਅਰਸ਼ੀ ਪਰ ਲਾਕੇ
ਗਗਨ-ਸਮੁੰਦਰ ਅੰਦਰ ਠਿਲ੍ਹੀਏ——
ਤਰਦੇ ਤਰਦੇ ਅੰਬਰ ਗਹਿਰੇ,
ਲਹੂ-ਲਹਿਰੀਆਂ ਘੁੰਮਣ-ਘੇਰੇ,
ਅਜ਼ਲੀ ਸਾਏ ਅਮਰ ਹਨੇਰੇ,
ਵਾਂਗ ਕੁਲੰਮਸ ਲੱਭੀਏ ਕੋਈ
ਲੋਕ-ਦੀਪ ਅਣਜਾਣੇ——
ਹੁਣ ਤਾਂ ਬੇੜੀ ਖੋਲ੍ਹ ਮੁਹਾਣੇ!

੭੨