ਪੰਨਾ:ਚੰਦ-ਕਿਨਾਰੇ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਿੰਨ ਕਾਫ਼ਲੇ

ਤੂੰ ਉਡਦੀ ਵਿਚ ਅਸਮਾਨਾਂ
ਖੰਭ ਖਿਲਾਰੀ
ਹਿੱਕ ਉਭਾਰੀ
ਤਿਰੀ ਸਵਾਰੀ

ਉਡ ਵਿਚ ਨੀਲਾਣਾਂ
ਮਾਰ ਉਡਾਰੀ
ਵਾਂਗ ਸ਼ਿਕਾਰੀ
ਬਾਹਾਂ ਪਸਾਰੀ
ਮੈਂ ਤੇਰੇ ਮਗਰੇ ਆਨਾਂ——

੭੪