ਪੰਨਾ:ਚੰਦ-ਕਿਨਾਰੇ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੰਜ ਦਰਿਆ ਦੀ ਰਾਣੀ

ਮੈਂ ਪੰਜ ਦਰਿਆ ਦੀ ਰਾਣੀ
ਹਿੰਮਤ ਦੇ ਵਿਚ ਲਾਸਾਨੀ।
ਜੋ ਲੜਨ ਮੇਰੇ ਨਾਲ ਆ ਕੇ,
ਕੱਢ ਸੁੱਟਾਂ ਕੱਲੀ ਅੜੀਆਂ।

ਮੈਂ ਨਾਲੇ ਲੈਕੇ ਜੰਮੀਆਂ
ਨਾ ਖੋਹੀਆਂ ਤੇ ਨਾ ਮੰਗੀਆਂ
ਇਹ ਸਬਜ਼ ਪੁਸ਼ਾਕਾਂ ਰੰਗੀਆਂ
ਹੀਰੇ ਰਤਨਾਂ ਦੀਆਂ ਜੜੀਆਂ।

੮੨