ਪੰਨਾ:ਚੰਦ-ਕਿਨਾਰੇ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਰੇ ਬਤਰਨੀ ਲਾਲ

ਮੇਰੀ ਕੁਟੀਆ ਵਿਚ ਪੈ ਗਈ
ਅਜ ਕਾਲ ਰਾਤ ਬਿਕਰਾਲ——
ਆ ਨੀ ਸ਼ਾਲ੍ਹਾ ਚੰਨ-ਭਿੰਨੀਏ
ਮੇਰੀ ਕੁਲੜੀ ’ਚ ਦੀਵਾ ਬਾਲ——
ਬੈਠਾ ਹਾਂ ਮੈਂ ਰਾਹ ਤੇਰੇ ਤੇ
ਅਖੀਆਂ ’ਚ ਅਬਰਾਂ ਪਾਲ——
ਦਿਲ ਦਾ ਸਾਗਰ ਰਿੜਕ ਰਿੜਕ
ਭਰ ਭਰ ਮੋਤੀਆਂ ਦੇ ਥਾਲ——
ਖੜ ਖੜ ਕਰਦਾ ਪਤਝੜ ਪਿੰਜਰ
ਝੜ ਗਈ ਡਾਲੋ ਡਾਲ——
ਇਸ ਬਿਰਛੇ ਚੋਂ ਉਡ ਜਾਵਣ ਲਈ,
ਪੰਛੀ ਹੋਇਆ ਨਿਢਾਲ-
ਜੇ ਤੂੰ ਆਵੇਂ ਲੈ ਆਵੀਂ
ਮੇਰੀ ਸੁਹਣੀ ਬਸੰਤੀ ਨਾਲ——
ਮੌਜ਼-ਬਹਾਰਾਂ ਗੀਤ-ਗੁੰਜਾਰਾਂ

੮੯