ਪੰਨਾ:ਚੰਦ ਤਾਰੇ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੁਲ੍ਹੇ ਬੇਰ ਸੌਖੇ ਨੇ ਸਮੇਟ ਲੈਣੇ,
ਹੈ ਲਾਭ ਜੇ ਕਰ ਹੁਣ ਵੀ ਮੁੜੇ ਕੋਈ।
ਕਿਸੇ ਕਾਰ ਵਿਹਾਰ ਵਿਚ ਲਾ ਦੀਦਾ,
ਦਸਾਂ ਨੌਹਾਂ ਦੀ ਭਲਾ ਜੇ ਜੁੜੇ ਕਈ।
ਵੀਹ ਰੁਪਏ ਲੈ ਜਾ, ਵਰਤੀਂ ਹੋਸ਼ ਕਰਕੇ,
ਪੈਸਾ ਰਾਸ ’ਚੋਂ ਮੂਲ ਨ ਥੁੜੇ ਕੋਈ।
ਬਾਲਾ ਨਾਲ ਲੈ ਲੈ ਵੇਖ ਚਾਖ ਕੇ ਤੇ,
ਡਾਹਡਾ ਖਰਾ ਸੌਦਾ ਕਰਕੇ ਆਈਂ ਕੋਈ।
ਮੇਰੀ ਪੋਹਰਿਆਂ ਨਾਲ ਕਮਾਈ ਹੋਈ ਊ,
ਵੇਖੀਂ ਹੋਰ ਨਾ ਚੰਦ ਚੜ੍ਹਾਈਂ ਕੋਈ।

ਕੁਦਰਤ ਹਸਦੀ ਸੀ ਭੋਲੇ ਬਾਬਲੇ ਤੇ,
ਪੜਦੇ ਚੰਦ ਤੇ ਪਿਆ ਜੋ ਪਾਂਵਦਾ ਏ।
ਜਿਸ ਨੀ ਨੀਝ ਰੇਠੇ ਵਿਚ ਮਿਠਾਸ ਪਾਣੀ,
ਉਸ ਨੂੰ ਖਟੀਆਂ ਦੇ ਚੇਟਕ ਲਾਂਵਦਾ ਏ।
ਹੀਰੇ ਲਾਲ ਜਿਸ ਨਾਮ ਦੇ ਵੰਡਣੇ ਨੇ,
ਉਸ ਨੂੰ ਵੱਟਿਆਂ ਵਿਚ ਪ੍ਰਚਾਂਵਦਾ ਏ।
ਸੋਮੇ ਸਚ ਦੇ ਨੂੰ ਪਾ ਕੇ ਮੰਜ ਕੂਰਾ,
ਝੂਠ ਸਚ ਦੀ ਜਾਚ ਸਖਾਂਵਦਾ ਏ।

ਭੁਲ ਗਈ ਸੀ ਕ੍ਰਿਸ਼ਨ ਦੀ ਮਾਂ ਜੇ ਕਰ,
ਇਹ ਵੀ ਲਾਲ ਨੂੰ ਪਰਖ ਨਾ ਸਕਦਾ ਏ।
ਸਾਰੇ ਜੱਗ ਅੰਦਰ ਛੱਟਾ ਜਿਸ ਦੇਣਾ,
ਉਸ ਨੂੰ ਭੋਰਿਆਂ ਦੇ ਅੰਦਰ ਧਕਦਾ ਏ।
ਤੁਰਿਆਂ ਜਾਂਦਿਆਂ ਗੁਰਾਂ ਕੀ ਰੰਗ ਡਿੱਠਾ,
ਸਾਧ ਮੰਡਲੀ ਧੂਣੀਆਂ ਤਾਈਆਂ ਨੇ।

-੧੪-