ਪੰਨਾ:ਚੰਦ ਤਾਰੇ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧੁਖਣ ਆਂਦਰਾਂ, ਸੀਨਿਉਂ ਸੇਕ ਆਵੇ,
ਭੁਖ ਭਗਤੀਆਂ ਸਭ ਵਿਸਰਾਈਆਂ ਨੇ।
ਕਿਉਂ ਭਈ ਬਾਲਿਆ ਹਈ ਨਾ ਖਰਾ ਸੌਦਾ,
ਤੂੰ ਕੀ ਘੁੰਗੀਆਂ ਮੂੰਹ ਵਿਚ ਪਾਈਆਂ ਨੇ।
ਏਸ ਵਣਜ ਵਿਚ ਨਫ਼ਾ ਹੀ ਨਫ਼ਾ ਭਾਸੇ,
ਵਾਹ-ਵਾ ਹੁੰਦੀਆਂ ਸੁਫ਼ਲ ਕਮਾਈਆਂ ਨੇ।

ਮਰਜ਼ੀ ਪਾ, ਹਲਾ ਕੇ ਧੌਣ ਬਾਲੇ,
ਮਰਜ਼ੀ ਸੈਨਤਾਂ ਨਾਲ ਸਮਝਾ ਦਿੱਤੀ।
ਬਾਬੇ ਹੋਰਾਂ ਨੇ ਝਾੜ ਕੇ ਹੱਥ ਪੱਲਾ,
ਰਾਸ ਰਾਸਤੀ ਦੇ ਰਾਹੇ ਪਾ ਦਿੱਤੀ।

-੧੫-