ਪੰਨਾ:ਚੰਦ ਤਾਰੇ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕੋ ਸਿੱਕ ਬੱਸ ਤੇਰੇ ਦੀਦਾਰ ਦੀ ਏ


ਕਲਗੀ ਵਾਲਿਆਂ ਕਲਗੀ ਧਾਰ ਆ ਜਾ,
ਹੁਣ ਕੋਈ ਕਸਰ ਬਾਕੀ ਇੰਤਜ਼ਾਰ ਦੀ ਏ।
ਦੁਖਾਂ ਨਾਲ ਸਾਡਾ ਵਾਲ ਵਾਲ ਵਿਧਾ,
ਹੋਣੀ ਅਜੇ ਕਈ ਫੰਦ ਖਲਾਰਦੀ ਏ।
ਬੇੜਾ ਪੰਥ ਦਾ ਡੂੰਘੜੇ ਵਹਿਣ ਆਇਆ,
ਲੋੜ ਤੁਧ ਜਹੇ ਖੇਵਨਹਾਰ ਦੀ ਏ।
ਆਈ ਲਬਾਂ ਤੇ ਜਿੰਦ ਸੰਭਾਲ ਆ ਕੇ,
ਸੰਗਤ ਵਾਹੋਦਾਹ ਇਹੋ ਪੁਕਾਰਦੀ ਏ।
ਬਾਜਾਂ ਵਾਲਿਆ ਝਬਦੇ ਬੌਹੜ ਹੁਣ ਤਾਂ,
ਇੱਕ ਸਿੱਕ ਬੱਸ ਤੇਰੇ ਦੀਦਾਰ ਦੀ ਏ।

ਜਿਹੜੇ ਪੰਥ ਨੂੰ ਸਾਜਿਆ ਆਪ ਸਾਈਆਂ,
ਦੇਖ ਦੁਖਾਂ ਨੇ ਕਿਸ ਤਰ੍ਹਾਂ ਰਾਣਿਆ ਏ।
ਧਕੇ ਧੋੜਿਆਂ ਨੇ ਏਹਨਾਂ ਜਾਣ ਹਾਨੀ,
ਤੁਰੇ ਜਾਂਦੇ ਨੂੰ ਤੁਰਤ ਪਛਾਣਿਆਂ ਏਂ।
ਸਾਰੀ ਦੁਨੀ ਦੀਆਂ ਰਲ ਮੁਸੀਬਤਾਂ ਨੇ,
ਏਹਨੂੰ ਪਿੜ ਖੇਡਣ ਵਾਲਾ ਜਾਣਿਆਂ ਨੇ।
ਗ਼ਮਾਂ ਜਿੰਦ ਡਾਹਡੀ ਵਿਚੇ ਵਿਚ ਪੀਤੀ,

ਖਬਰੇ ਹੋਰ ਕੀ ਕੀ ਏਹਨਾਂ ਠਾਣਿਆ ਏਂ।

-੧੯-