ਪੰਨਾ:ਚੰਦ ਤਾਰੇ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਤੈਨੂੰ ਮਾਰਿਆ ਏ ਰਾਠਾਚਾਰੀਆਂ ਨੇ



ਜੱਟਾ ਦੂਲਿਆ ਭਵਾਂ ਦਾ ਤੂੰ ਮਾਲਕ,
ਤੇਰੇ ਪੈਰਾਂ ਦੇ ਹੇਠ ਸਰਦਾਰੀਆਂ ਨੇ।
ਤੇਰੇ ਹੱਥਾਂ ਦੇ ਵਲ ਜਹਾਨ ਵੇਖੇ,
ਤੇਰੇ ਵਸ ਵਿਚ ਸਿਧੀਆਂ ਸਾਰੀਆਂ ਨੇ।
ਸਾਰੇ ਜੱਗ ਦਾ ਹੈਂ ਤੂੰਹੀਓਂ ਅੰਨ ਦਾਤਾ,
ਰੱਬ ਸੌਂਪਣਾ ਸੌਂਪੀਆਂ ਭਾਰੀਆਂ ਨੇ।
ਲੋਹੇ ਲੂਣ ਬਾਹਝੋਂ ਕਾਹਦੀ ਥੋੜ ਤੈਨੂੰ,
ਦੁਨੀਆਂ ਤਖ਼ਤ ਤੇਰੀਆਂ ਤਾਜਦਾਰੀਆਂ ਨੇ।
ਇਹ ਕੁਝ ਹੁੰਦਿਆਂ ਸੁੰਦਿਆਂ ਫੇਰ ਖਬਰੇ,
ਤੇਨੂੰ ਕਾਸ ਲਈ ਐਡ ਲਾਚਾਰੀਆਂ ਨੇ।
ਸਭ ਕੁਝ ਠੀਕ ਐਪਰ ਇਕੋ ਨੁਕਸ ਭਾਰਾ,
ਤੈਨੂੰ ਮਾਰਿਆ ਏ ਰਾਠਾਚਾਰੀਆਂ ਨੇ।

ਬੀਬਾ ਦੱਸ ਖਾਂ ਇਹ ਮਰਦਊ ਕਾਹਦਾ,
ਹਡ ਵਰ੍ਹਾ ਦਿਨ ਅਟਾ ਕੁਟ ਮਾਰਨਾ ਏਂ,
ਦਿਨ ਰਾਤ ਧੁਪ ਪਾਲੇ ਸਹਾਰਨਾ ਏਂ,
ਸਾਰੇ ਚੈਨ ਅਰਾਮ ਵਸਾਰਨਾ ਏਂ।
ਦੁਨੀਆਂ ਮਗਨ ਹੋ ਸੁਖ ਦੀ ਨੀਂਦ ਸੌਂਦੀ,
ਪਰ ਤੂੰ ਉਜੜੀਂ ਰਾਤਾਂ ਗੁਜ਼ਾਰਨਾ ਏਂ।

-੬੫-