ਪੰਨਾ:ਚੰਦ ਤਾਰੇ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕੰਡੀ, ਬਰਾਤੀਆਂ ਧਾਗਾ ਪ੍ਰੋਇਆ ਏ।
ਪੈਲੀ ਰਖ ਕੇ ਨੱਕ ਨੂੰ ਰੱਖ ਲਿਆ ਏ,
ਕਦੋਂ ਕਿਸੇ ਦਾ ਕੰਮ ਖਲੋਇਆ ਏ।
ਨਾਨੀ ਯਾਦ ਆਈ ਤਦੋਂ ਸਿੰਘ ਤਾਈਂ
ਜਦੋਂ ਲੱਕ ਵਿਆਜ ਨੇ ਤੋੜਿਆ ਏ।
ਲਗਾ ਫੇਰ ਵਾਹੋ ਦਾਈ ਕਹਿਣ ਆਪੇ,
ਸਾਡਾ ਨੱਕ ਨੇ ਲਹੂ ਨਿਚੋੜਿਆ ਏ।

ਏਸ ਸਮੇਂ ਅੰਦਰ ਓਹੋ ਸੁਖੀ ਜੇਹੜੇ,
ਚਾਦਰ ਵੇਖ ਕੇ ਪੈਰ ਪਸਾਰਦੇ ਨੇ।
ਅੱਜੀ ਹੋਣ ਨਾ ਕਿਸੇ ਦੇ ਗਰਜ਼ ਵੇਲੇ,
ਸਗੋਂ ਆ ਆ ਗਰਜਾਂ ਸਾਰਦੇ ਨੇ।
ਮੂਰਖ ਜੇਹੜੇ ਕਰਤੂਤਾਂ ਦੇ ਵਹਿਣ ਅੰਦਰ,
ਵਿਤੋਂ ਬਾਹਰ ਹੋ ਹੋ ਛਾਲਾਂ ਮਾਰਦੇ ਨੇ।
ਓੜਕ ਖਾਣ ਠੇਡੇ ਮੂੰਹ ਦੇ ਭਾਰ ਪੈਂਦੇ,
ਡੁਬ ਡੁਬ ਕਰਜ਼ ’ਚਿ ਮੁਆਮਲੇ ਤਾਰਦੇ ਨੇ।
ਰੰਬਾ ਫੜ ਕੇ ਹਥ ਕੁਰੀਤੀਆਂ ਦਾ,
ਸਾਡਾ ਨੱਕ ਨੇ ਨੱਕ ਮਰੋੜਿਆ ਏ।
ਟਲਦੇ ਅਜੇ ਵੀ ਕਰਨੀਓ ਨਹੀਂ 'ਹਿੰਦੀ',
ਭਾਵੇਂ ਨਕ ਨੇ ਲਹੂ ਨਿਚੋੜਿਆ ਏ।

-੮੭-