ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੩ )

ਜ਼ਮੀਨ ਦਸਨ ਵਾਲਾ ਜਟ ਸੀ। ਫੇਰ ਉਸ ਨੇ ਵੇਖਿਆ ਉਹ ਜਟ ਭੀ ਨਹੀਂ ਸੀ, ਮਾਇਆ ਛਲਨੀ ਦਾ ਇਕ ਦੂਤ ਰਾਖਸ਼ੀ ਰੂਪ ਵਿਚ ਬੈਠਾ ਹਸ ਰਿਹਾ ਸੀ ਤੇ ਉਸ ਦੇ ਸਾਹਮਣੇ ਇਕ ਮੁਰਦਾ ਪਿਆ ਹੋਇਆ ਸੀ। ਬੰਤਾ ਸਿੰਘ ਤ੍ਰਬੱਕ ਕੇ ਜਾਗ ਪਿਆ, ਸੂਰਜ ਉਦੇ ਹੋਣ ਨੂੰ ਤਿਆਰ ਸੀ। ਉਹ ਉਠ ਖੜਾ ਹੋਇਆ। ਆਪਣੇ ਨੌਕਰ ਨੂੰ ਜਗਾਕੇ ਭੀਲਾਂ ਦੇ ਪਾਸ ਗਿਆ ਤੇ ਸਰਦਾਰ ਨੂੰ ਆਖਣ ਲਗਾ:-"ਚਲੋ! ਦਿਨ ਨਿਕਲਨ ਵਾਲਾ ਹੈ ਕੰਮ ਸ਼ੁਰੂ ਕਰੀਏ।" ਸਰਦਾਰ ਨੇ ਚਾਹ ਪੀਣ ਲਈ ਆਖਿਆ ਪਰ ਬੰਤਾ ਸਿੰਘ ਬਹੁਤ ਕਾਹਲਾ ਸੀ। ਇਸ ਵਾਸਤੇ ਭੀਲ ਤਿਆਰ ਹੋਕੇ ਉਸਦੇ ਨਾਲ ਤੁਰ ਪਏ!

(੬)

ਇਕ ਛੋਟੇ ਜਿਹੇ ਟਿੱਬੇ ਤੇ ਚੜ੍ਹਕੇ ਸਰਦਾਰ ਨੇ ਕਿਹਾ:-ਔਹ ਸਾਹਮਣੇ ਦੀ ਸਾਰੀ ਧਰਤੀ ਖਾਲੀ ਪਈ ਹੈ, ਜਿਥੋਂ ਤੇਰੀ ਮਰਜ਼ੀ ਆਵੇ ਲੈ ਲੈ।"

ਬੰਤਾ ਸਿੰਘ ਦੀਆਂ ਅਖੀਆਂ ਖੁਸ਼ੀ ਨਾਲ ਚਮਕੀਆਂ। ਜ਼ਮੀਨ ਸੀ ਨਿਰੀ ਸੋਨਾਂ ਤੇ ਪਧਰੀ ਇਉਂ ਜਿਕੂੰ ਹਥ ਦੀ ਹਥੇਲੀ ਰੰਗ ਵਿਚ ਕਾਲੀ ਸ਼ਾਹ ਤੇ ਮਿਲਦੀ ਸੀ ਇਨੇ ਸਸਤੇ ਭਾ, ਸਰਦਾਰ ਨੇ ਆਪਣੀ ਟੋਪੀ ਜ਼ਮੀਨ ਉਪਰ ਰਖੀ ਤੇ ਕਿਹਾ "ਇਸ ਥਾਂ ਤੋਂ ਟੁਰ ਪਓ ਤੇ ਵਾਪਸ ਫਿਰ ਮੁੜ ਕੇ ਇਥੇ ਆਵਣਾ ਹੈ। ਜਿਤਨੀ ਜ਼ਮੀਨ ਭੌਂ ਲਵੇਂ ਸਭ ਤੇਰੀ।"