(94 )
ਬੰਤਾ ਸਿੰਘ ਨੇ ਇਕ ਹਜ਼ਾਰ ਰੁਪਿਆ ਗਿਣਕੇ ਟੋਪੀ ਦੇ ਉਪਰ ਰਖ ਦਿਤਾ। ਫਿਰ ਉਸ ਨੇ ਆਪਣਾ ਕੰਬਲ ਟੋਪੀ ਦੇ ਪਾਸ ਰਖਿਆ। ਕਮਰਕੱਸਾ ਬੰਨ੍ਹਿਆਂ, ਕਮੀਜ਼ ਦੇ ਬੋਝੇ ਵਿਚ ਇਕ ਰੋਟੀ ਪਾਈ ਤੇ ਪਾਣੀ ਦਾ ਇਕ ਲੋਟਾ ਅਤੇ ਆਪਣੇ ਨੌਕਰ ਪਾਸੋਂ ਕਹੀ ਲੈਕੇ ਟੁਰਨ ਨੂੰ ਤਿਆਰ ਹੋ ਪਿਆ। ਸੋਚਣ ਲਗਾ ਕੇਹੜੇ ਪਾਸਿਓ ਚਲਾਂ? ਫਿਰ ਫੈਸਲਾ ਕੀਤਾ ਕਿ ਪੂਰਬ ਵਲ ਚਲਣਾ ਚਾਹੀਦਾ ਹੈ। ਚੜ੍ਹਦੇ ਵਲ ਮੂੰਹ ਕਰਕੇ ਖੜਾ ਹੋ ਗਿਆ, ਤੇ ਸੂਰਜ ਉਦੇ ਹੋਣ ਨੂੰ ਉਡੀਕਣ ਲਗਾ। ਟਿੱਕੀ ਦਾ ਅਜੇ ਸਿਰਾ ਧਰਤੀਓਂ ਬਾਹਰ ਨਿਕਲਿਆ ਹੀ ਸੀ, ਜੋ ਬੰਤਾ ਸਿੰਘ ਕਹੀ ਮੋਢੇ ਤੇ ਧਰਕੇ ਤੁਰ ਪਿਆ। ਮੀਲ ਕੁ ਪੈਂਡਾ ਦਰਮਿਆਨੀ ਚਾਲ ਨਾਲ ਮੁਕਾਕੇ ਬੁਤੀ ਲਾ ਦਿਤੀ। ਫੇਰ ਤ੍ਰਿਖੇ ਕਦਮ ਸੁਟੇ, ਕੁਝ ਦੂਰ ਜਾਕੇ ਉਸ ਨੇ ਪਿਛਾਂਹ ਮੁੜਕੇ ਵੇਖਿਆ। ਟਿਬਾ ਨਜ਼ਰ ਆਂਵਦਾ ਸੀ, ਉਸ ਉਪਰ ਲੋਕ ਵੀ ਦਿਸਦੇ ਸਨ। ਬੰਤਾ ਸਿੰਘ ਨੇ ਸੋਚਿਆ, ਤਿੰਨ ਮੀਲ ਹੋ ਗਏ ਹੋਣਗੇ! ਧੁਪ ਚੜ੍ਹ ਪਈ, ਕਮੀਜ਼ ਹੇਠੋਂ ਵਾਸਕਟ ਲਾਹਕੇ ਉਸ ਨੇ ਮੇਢੇ ਉਪਰ ਧਰ ਲਈ ਤੇ ਤੁਰ ਪਿਆ। ਹੁਣ ਜ਼ਮੀਨ ਦਾ ਟੁਕੜਾ ਬਹੁਤ ਸੋਹਣਾ ਸੀ ਤੇ ਜਿਉਂ ੨ ਅਗ੍ਹਾਂ ਤੁਰਦਾ ਸੀ, ਤਿਵੇਂ ਜ਼ਮੀਨ ਚੰਗੀ ਆਂਦੀ ਜਾਂਦੀ ਸੀ। ਤਿੰਨ ਮੀਲ ਹੋਰ ਤੁਰਕੇ ਉਸਨੇ ਪਿਛਾਂ ਦੇਖਿਆ, ਪਹਾੜੀ ਬੜੀ ਦੂਰ ਸੀ। ਜੁਤੀ ਪੈਰੋਂ ਲਾਹਕੇ ਉਸ ਨੇ ਲੱਕ ਨਾਲ ਬੰਨ੍ਹ ਲਈ। ਇਥੇ ਬੁਤੀ ਦਾ ਨਿਸ਼ਾਨ ਲਾਕੇ ਪਾਣੀ ਦਾ ਘੁਟ