( ੯੭ )
ਭਾਵੇਂ ਮੌਤ ਦਾ ਖਿਆਲ ਆਇਆ ਪਰ ਉਹ ਨਾਂ ਠਹਿਰਿਆ। ਕਹਿਣ ਲਗਾ, ਜੇ ਇਤਨਾ ਸਾਰਾ ਦੌੜ ਕੇ ਹੁਣ ਮੈਂ ਠਹਿਰ ਜਾਵਾਂ ਤਾਂ ਇਹ ਮੈਨੂੰ ਬੇਵਕੂਫ ਆਖਣਗੇ। ਇਸ ਲਈ ਦੌੜਦਾ ਰਿਹਾ। ਜਦ ਪਹਾੜੀ ਥੋੜੀ ਦੂਰ ਰਹਿ ਗਈ ਤਾਂ ਭੀਲਾਂ ਦੀ ਅਵਾਜ਼ ਕੰਨੀ ਪਈ। ਉਹ ਹਲਾ ਸ਼ੇਰੀ ਦੇ ਰਹੇ ਸਨ। ਉਨ੍ਹਾਂ ਦੀ ਅਵਾਜ਼ ਸੁਣਕੇ ਇਸਨੇ ਅਪਣਾ ਰਹਿੰਦਾ ਖੂੰਹਦਾ ਜ਼ੋਰ ਵੀ ਦੌੜਨ ਵਿਚ ਲਾ ਦਿਤਾ। ਹੁਣ ਸੂਰਜ ਧਰਤੀ ਦੇ ਨੇੜੇ ਸੀ। ਅਤੇ ਡੁਬਣ ਲਗਿਆਂ ਲਹੂ ਵਰਗਾ ਲਾਲ ਦਿਸਦਾ ਸੀ। ਸੂਰਜ ਡੁਬਦਾ ਵੇਖਕੇ ਇਸਨੇ ਟਿੱਬੇ ਵਲ ਵੇਖਿਆ। ਸਾਹਮਣੇ ਅਧੇ ਮੀਲ ਤੇ ਟੋਪੀ ਪਈ ਸੀ ਅਤੇ ਉਸ ਉਪਰ ਰੁਪਏ ਸਨ। ਭੀਲਾਂ ਦਾ ਸਰਦਾਰ ਕੋਲ ਬੈਠਾ ਹਸ ਰਿਹਾ ਸੀ। ਬੰਤਾ ਸਿੰਘ ਨੂੰ ਆਪਣਾ ਸੁਪਨਾ ਚੇਤੇ ਆ ਗਿਆ। ਸੋਚਣ ਲਗਾ, ਜ਼ਮੀਨ ਤਾਂ ਬਹੁਤ ਹੈ ਪਰ ਕੀ ਪਤਾ ਰੱਬ ਨੇ ਮੈਨੂੰ ਇਥੇ ਜੀਵਣ ਭੀ ਦੇਣਾ ਹੈ ਕਿ ਨਹੀਂ। ਮੇਰੀ ਜਿੰਦ ਗਈ! ਮੇਰੀ ਜਿੰਦ ਗਈ! ਮੈਂ ਉਸ ਥਾਂ ਤੇ ਕਦੀ ਵਾਪਸ ਨਹੀਂ ਪਹੁੰਚ ਸਕਾਂਗਾ।
ਬੰਤਾ ਸਿੰਘ ਨੇ ਸੂਰਜ ਵਲ ਵੇਖਿਆ। ਸੂਰਜ ਦਾ ਹੇਠਲਾ ਹਿਸਾ ਲੁਕ ਚਲਿਆ ਸੀ। ਸਾਰਾ ਸਰੀਰ ਅਗੇ ਸੁਟ ਕੇ ਉਹ ਫਿਰ ਦੌੜਿਆ। ਜਦ ਟਿਬੇ ਦੇ ਕੋਲ ਪਹੁੰਚਿਆ ਤਾਂ ਹਨੇਰਾ ਹੋ ਗਿਆ। ਉਸਨੇ ਉਪਰ ਵੇਖਿਆ ਸੂਰਜ ਡੁਬ ਚੁਕਾ ਸੀ। ਉਹਦੀ ਚੀਕ ਨਿਕਲ ਗਈ, ਮੇਰੀ ਸਾਰੀ ਮੇਹਨਤ ਐਵੇਂ ਗਈ! ਜ਼ਮੀਨ ਤੇ ਡਿਗਣ