( 99 )
ਸੂਰਤ ਦੇ ਹੋਟਲ ਦੀ ਮੰਡਲੀ
ਸੂਰਤ ਸ਼ਹਿਰ ਵਿਚ ਇਕ ਵਡਾ ਹੋਟਲ ਸੀ। ਇਸ ਦੇ ਇਕ ਕਮਰੇ ਵਿਚ ਸੰਸਾਰ ਦੇ ਅਡੋ ਅੱਡ ਹਿੱਸਿਆਂ ਤੋਂ ਆਏ ਹੋਏ ਮੁਸਾਫਰ ਗਲਾਂ ਬਾਤਾਂ ਕਰਦੇ ਹੁੰਦੇ ਸਨ । ਇਕ ਦਿਨ ਓਥੇ ਇਕ ਫਾਰਸੀ ਪੜ੍ਹਿਆ ਹੋਇਆ: ਮੌਲਵੀ ਆ ਨਿਕਲਿਆ। ਇਸ ਮੌਲਵੀ ਨੇ ਮਜ੍ਹਬੀ ਕਿਤਾਬਾਂ ਪੜ੍ਹਕੇ ਬਹੁਤ ਚਰਚਾ ਕੀਤੀ ਸੀ, ਕਈ ਪੁਸਤਕਾਂ ਆਪ ਲਿਖੀਆਂ ਤੇ "ਰੱਬ ਕੀ ਹੈ ?" ਇਹ ਸੋਚਦਾ ੨ ਰੱਬ ਤੋਂ ਮੁਨਕਰ ਹੋ ਗਿਆ ਸੀ। ਜਦ ਉਸਨੂੰ ਇਹ ਸਮਝ ਪਈ ਕਿ ਰੱਬ ਕੀ ਹੈ ਤਾਂ ਉਹ ਇਹ ਕਹਿਣ ਲਗਾ ਕਿ "ਰੱਬ ਕੋਈ ਚੀਜ਼ ਨਹੀਂ।" ਫਾਰਸ ਦੇ ਬਾਦਸ਼ਾਹ ਨੇ ਨਾਰਾਜ਼ ਹੋਕੇ ਉਸ ਨੂੰ ਦੇਸ ਨਿਕਾਲਾ ਦੇ ਦਿਤਾ।
ਸ੍ਰਿਸ਼ਟੀ ਦੇ ਆਦਿ ਅੰਤ ਦੇ ਮਸਲੇ ਨੂੰ ਸੋਚਦਿਆਂ ੨ ਇਸ ਵਿਚਾਰੇ ਮੌਲਵੀ ਦੀ ਮੱਤ ਮਾਰੀ ਗਈ ਤੇ ਬੌਤਲਿਆ ਹੋਇਆ ਮੌਲਵੀ ਇਹ ਆਖੇ ਕਿ ਦੁਨੀਆਂ ਐਵੇਂ ਹੀ ਬੇਥੱਵੀ ਅਰ ਬੇਤਰਤੀਬੀ ਬਣੀ ਹੋਈ ਹੈ। ਇਸ ਫਾਰਸੀ ਮੌਲਵੀ ਦੇ ਨਾਲ ਇਕ ਹਬਸ਼ੀ ਗੁਲਾਮ ਸਦਾ ਰਹਿੰਦਾ ਸੀ । ਜਦ ਮੌਲਵੀ ਹੋਟਲ ਦੇ ਅੰਦਰ ਵੜਿਆ ਤਾਂ ਗੁਲਾਮ ਬਾਹਰ ਦਰਵਾਜੇ ਕੋਲ ਧੁਪ ਵਿਚ ਬਹਿ ਗਿਆ ਤੇ ਆਪਣੇ ਸਰੀਰ ਤੋਂ ਮਖੀਆਂ