ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੧੨ )
ਆਦਮੀ ਤੋਂ ਪਸ਼ੂ
ਇਕ ਗਰੀਬ ਜੱਟ ਪ੍ਰਭਾਤ ਵੇਲੇ ਹਲ ਵਾਹੁਣ ਲਈ ਗਿਆ ਤੇ ਆਪਣੇ ਨਾਲ ਦੋ ਰੋਟੀਆਂ ਲੈ ਗਿਆ। ਪੈਲੀ ਵਿਚ ਪਹੁੰਚਕੇ ਉਸ ਨੇ ਕੁੜਤਾ ਲਾਹ ਦਿਤਾ, ਉਸ ਵਿਚ ਰੋਟੀਆਂ ਲਪੇਟ ਦਿਤੀਆਂ ਤੇ ਤਾਰਿਆਂ ਦੀ ਛਾਵੇਂ ਹਲ ਵਾਹੁਣਾ ਅਰੰਭ ਕਰ ਦਿਤਾ। ਕੁਝ ਚਿਰ ਪਿਛੋਂ ਜਦ ਬਲਦ ਥਕ ਗਏ ਤੇ ਉਸ ਨੂੰ ਆਪ ਭੀ ਭੁਖ ਲਗੀ ਤਾਂ ਜੱਟ ਨੇ ਹਲ ਖੋਲ੍ਹਆ। ਬਲਦਾਂ ਨੂੰ ਚਰਨ ਚੁਗਣ ਲਈ ਛਡਿਆ ਤੇ ਆਪਣੇ ਕੁੜਤੇ ਅਰ ਰੋਟੀਆਂ ਵਲ ਆਇਆ । ਉਸ ਨੇ ਜਦ ਕੁੜਤਾ ਫੋਲਿਆ ਤਾਂ ਰੋਟੀਆਂ ਵਿਚ ਨਹੀਂ ਸਨ। ਉਸ ਨੇ ਕੁੜਤੇ ਨੂੰ ਚੰਗੀ ਤਰਾਂ ਵੇਖਿਆ, ਫੇਰ ਝਾੜਿਆ ਪਰ ਰੋਟੀਆਂ ਕਿਤੇ ਨਜ਼ਰ ਨਾਂ ਪਈਆਂ। ਵਿਚਾਰਾ ਬਹੁਤ ਹੈਰਾਨ ਹੋਇਆ ਤੇ ਆਪਣੇ ਮਨ ਵਿਚ ਆਖੇ:-
ਇਹ ਅਜੀਬ ਗੱਲ ਹੈ, ਮੈਂ ਕਿਸੇ ਨੂੰ ਨੇੜੇ ਆਉਂਦਿਆਂ ਨਹੀਂ ਵੇਖਿਆ, ਮੇਰੀ ਰੋਟੀ ਚੁਕੀ ਕਿਸ ਤਰਾਂ ਗਈ?
ਅਸਲ ਵਿਚ ਗਲ ਇਉਂ ਹੋਈ, ਜਦ ਜੱਟ ਹਲ ਚਲਾਉਂਦਾ ਸੀ ਤਾਂ ਇਕ ਭੂਤਨੇ ਨੇ ਰੋਟੀ ਚੁਰਾ ਲਈ ਤੇ ਝਾੜੀ ਦੇ ਪਿਛੇ ਬੈਠਕੇ ਤਮਾਸ਼ਾ ਵੇਖਣ ਲਗਾ। ਭੂਤਨੇ ਨੂੰ ਉਡੀਕ ਸੀ ਕਿ ਕ੍ਰੋਧ ਦੇ ਵਸ