ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੩ )

ਹੋਕੇ ਜੱਟ ਹੁਣੇ ਗਾਲ੍ਹਾਂ ਕਢੇਗਾ ਅਤੇ ਗੁਰੂ ਤੋਂ ਬੇਮੁਖ ਹੋਕੇ ਸ਼ੈਤਾਨ ਦੀ ਪਰਜਾ ਬਣੇਗਾ।

ਜੱਟ ਨੂੰ ਰੋਟੀ ਚੁਕੇ ਜਾਣ ਦਾ ਅਫਸੋਸ ਤਾਂ ਬਹੁਤ ਹੋਇਆ, ਪਰ ਉਸ ਨੇ ਆਖਿਆ-"ਹੁਣ ਕੀ ਬਣ ਸਕਦਾ ਹੈ, ਮੈਂ ਕੋਈ ਭੁੱਖ ਨਾਲ ਮਰ ਤਾਂ ਨਹੀਂ ਚਲਿਆ, ਕਿਸੇ ਭੁਖੇ ਨੇ ਹੀ ਚੁਕੀ ਹੋਣੀ ਹੈ, ਉਸ ਦੇ ਕੰਮ ਆਵੇਗੀ, ਗੁਰੂ ਉਸ ਦਾ ਭਲਾ ਕਰੇ।"

ਇਉਂ ਆਖਕੇ ਉਹ ਖੂਹ ਨੂੰ ਗਿਆ ਤੇ ਠੰਢੇ ਪਾਣੀ ਦੇ ਦੋ ਘੁਟ ਪੀਕੇ ਲੇਟ ਗਿਆ। ਕੁਝ ਚਿਰ ਪਿਛੋਂ ਉਸ ਨੇ ਫੇਰ ਬਲਦ ਜੋੜੇ ਤੇ ਹਲ ਚਲਾਉਣ ਲਗ ਪਿਆ।

ਭੂਤਨੇ ਨੂੰ ਇਹ ਵੇਖਕੇ ਨਿਰਾਸਤਾ ਹੋਈ ਕਿ ਜਟ ਉਸ ਦੇ ਫੰਧੇ ਨਹੀਂ ਫਸਿਆ। ਉਹ ਆਪਣੇ ਮਾਲਕ ਸ਼ੈਤਾਨ ਕੋਲ ਅਪੜਿਆ ਤੇ ਉਸ ਨੂੰ ਰੋਟੀ ਵਾਲੀ ਸਾਰੀ ਗਲ ਸੁਣਾਈ ਤੇ ਦਸਿਆ ਜੋ ਜੱਟ ਨੇ ਆਖਿਆ ਸੀ-"ਰੱਬ ਉਸ ਦਾ ਭਲਾ ਕਰੇ।"

ਸ਼ੈਤਾਨ ਨੂੰ ਰੋਹ ਚੜ੍ਹ ਗਿਆ, ਉਸ ਨੇ ਆਖਿਆ-"ਜੇ ਆਦਮੀ ਪਾਸੋਂ ਤੂੰ ਹਾਰ ਖਾ ਆਇਆ ਏਂ ਤਾਂ ਇਹ ਤੇਰਾ ਆਪਣਾ ਕਸੂਰ ਹੈ, ਤੈਨੂੰ ਆਪਣੇ ਕੰਮ ਦੀ ਜਾਚ ਨਹੀਂ। ਜੇ ਕਿਸਾਨ ਤੇ ਉਸ ਦਾ ਕਬੀਲਾ ਮੇਰੇ ਇਸ ਹੁਕਮ ਤੋਂ ਬਾਹਰ ਹੋ ਗਏ ਤਾਂ ਮੇਰੀ ਕੇਹੜੀ ਥਾਂ? ਤੂੰ ਇਸ ਗਲ ਨੂੰ ਇਥੇ ਨ ਛਡ, ਛੇਤੀ ਵਾਪਸ ਜਾਹ ਅਤੇ ਇਹ ਮੋਰਚਾ ਫਤਹ ਕਰ। ਜੇ ਤੂੰ ਤਿੰਨਾਂ ਸਾਲਾਂ ਅੰਦਰ