ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( )

ਮੈਂ ਕੀ ਕਰਾਂ?

ਹੁਣ ਨੌਕਰ ਨੇ ਜੱਟ ਨੂੰ ਸ਼ਰਾਬ ਕਢਣੀ ਸਿਖਾਈ ਤੇ ਜੱਟ ਸ਼ਰਾਬ ਆਪ ਭੀ ਪੀਆ ਕਰੇ ਤੇ ਆਏ ਗਏ ਦੋਸਤਾਂ ਮਿੱਤਰਾਂ ਨੂੰ ਭੀ ਪਿਲਾਇਆ ਕਰੇ।

ਹੁਣ ਭੂਤਨੇ ਨੇ ਆਪਣੇ ਮਾਲਕ ਸ਼ੈਤਾਨ ਪਾਸ ਜਾ ਕੇ ਰਪੋਟ ਦਿੱਤੀ ਤੇ ਦਸਿਆ ਕਿ ਮੈਨੂੰ ਬਹੁਤ ਸਫ਼ਲਤਾ ਹੋਈ ਹੈ। ਸ਼ੈਤਾਨ ਨੇ ਆਖਿਆ-"ਹਛਾ ਮੈਂ ਆਪ ਕਿਸੇ ਦਿਨ ਆਵਾਂਗਾ ਤੇ ਤੇਰੀ ਕਾਰਗੁਜ਼ਾਰੀ ਵੇਖਾਂਗਾ।"

ਇਕ ਦਿਨ ਸ਼ੈਤਾਨ ਓਧਰ ਆਇਆ। ਉਸ ਨੇ ਵੇਖਿਆ ਕਿ ਜੱਟ ਨੇ ਆਪਣੇ ਹਾਣ ਦੇ ਗਭਰੂ ਸਦੇ ਹੋਏ ਹਨ ਤੇ ਸ਼ਰਾਬ ਦਾ ਦੌਰ ਚਲ ਰਿਹਾ ਹੈ। ਉਸ ਦੀ ਵਹੁਟੀ ਪਰਾਹੁਣਿਆਂ ਨੂੰ ਸ਼ਰਾਬ ਗਿਲਾਸ ਵਿਚ ਪਾਕੇ ਦੇ ਰਹੀ ਸੀ। ਇਕ ਆਦਮੀ ਨੂੰ ਗਿਲਾਸ ਫੜਾਨ ਲਗਿਆਂ ਉਸ ਦਾ ਪੈਰ ਤਿਲਕ ਗਿਆ ਅਤੇ ਗਲਾਸ ਡੁਲ੍ਹ ਗਿਆ। ਇਸ ਤੇ ਜੱਟ ਨੂੰ ਰੋਹ ਚੜ੍ਹ ਗਿਆ ਤੇ ਉਹ ਘੂਰਕੇ ਆਖਣ ਲਗਾ- "ਆਹ ਕੀ ਕੀਤਾ ਈ ਬਦਮਾਸ਼ੇ, ਤੇਰੀ ਜਾਚੇ ਸ਼ਰਾਬ ਦੇ ਬਾਹਰ ਛੱਪੜ ਭਰੇ ਹੋਏ ਹਨ। ਤੇਰੇ ਪੈਰ ਟੁਟ ਗਏ ਹਨ ਜੋ ਡਿਗਦੀ ਫਿਰਦੀ ਹੈਂ ਤੇ ਸ਼ਰਾਬ ਡੋਲ੍ਹਦੀ ਫਿਰਦੀ ਹੈਂ?"

ਭੂਤਨੇ ਨੇ ਆਪਣੇ ਮਾਲਕ ਸ਼ੈਤਾਨ ਦੀ ਅਰਕ ਫੜਕੇ ਆਖਿਆ-"ਵੇਖੋ ਹਜ਼ੂਰ ਇਹ ਉਹੀ ਜੱਟ ਜੇ, ਜਿਹੜਾ ਦਿਨ ਭਰ ਦੀ ਰੋਟੀ ਚੁਕੀ ਜਾਣ ਤੇ ਚੁਪ