ਪੰਨਾ:ਚੰਬੇ ਦੀਆਂ ਕਲੀਆਂ.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੩੨ )

ਬਚ ਗਈ।"

ਸੰਤੂ ਨੇ ਮੁਸਕਰਾ ਕੇ ਆਖਿਆ "ਹਾਂ, ਠੀਕ ਹੈ। ਮੈਨੂੰ ਰਬ ਨੇ ਹੀ ਬਾਰੀ ਵਿਚੋਂ ਵੇਖਣ ਲਈ ਆਖਿਆ ਸੀ?" ਫੇਰ ਉਸ ਨੇ ਰਾਤ ਦਾ ਸੁਪਨਾ ਤੇ ਬਾਰੀ ਵਿਚੋਂ ਬਾਹਰ ਝਾਕਣ ਦਾ ਕਾਰਨ ਦਸਿਆ। ਜ਼ਨਾਨੀ ਕਹਿਣ ਲਗੀ, ਕੀ ਪਤਾ ਸਚੀ ਗਲ ਹੋਵੇ, ਰਬ ਸਭ ਕੁਝ ਕਰ ਸਕਦਾ ਹੈ, ਇਉਂ ਕਹਿਕੇ ਉਸ ਨੇ ਅਧਾ ਕੋਟ ਆਪਣੇ ਉਪਰ ਅਤੇ ਅਧਾ ਮੁੰਡੇ ਉਪਰ ਲਪੇਟਿਆ। ਸੰਤੂ ਨੇ ਉਸ ਨੂੰ ਚਾਦਰ ਛਡਾਣ ਲਈ । =) ਦਿਤੇ ਤੇ ਜ਼ਨਾਨੀ "ਵਾਹ ਰਬ ਜੀ! ਵਾਹ ਰਬ ਜੀ!" ਕਹਿੰਦੀ ਉਥੋਂ ਤੁਰ ਗਈ।

ਜ਼ਨਾਨੀ ਦੇ ਟੁਰ ਜਾਣ ਤੇ ਸੰਤੂ ਫੇਰ ਆਪਣੇ ਕੰਮ ਤੇ ਲਗ ਗਿਆ, ਪਰ ਇਕ ਅਖ ਕੰਮ ਵਲ ਤੇ ਇਕ ਅਖ ਬਾਰੀ ਦੇ ਬਾਹਰ। ਕਈ ਲੋਕ ਲੰਘ ਗਏ ਪਰ ਉਹਨਾਂ ਵਿਚੋਂ ਕੋਈ ਅਜਿਹਾ ਨਹੀਂ ਸੀ ਜਿਸ ਨੂੰ ਉਹ ਰਬ ਸਮਝ ਸਕੇ। ਥੋੜੇ ਚਿਰ ਪਿਛੋਂ ਸੇਉ ਵੇਚਣ ਵਾਲੀ ਇਕ ਜ਼ਨਾਨੀ ਉਸ ਦੀ ਬਾਰੀ ਪਾਸ ਆ ਖਲੋਤੀ। ਉਸ ਦੇ ਪਾਸ ਟੋਕਰੀ ਤਾਂ ਵਡੀ ਸੀ, ਪਰ ਸੋਉ ਥੋੜੇ ਰਹਿ ਗਏ ਸਨ। ਪਿਛੇ ਉਸ ਨੇ ਕੁਝ ਬਾਲਣ ਬੰਨ੍ਹਿਆ ਹੋਇਆ ਸੀ। ਬਾਰੀ ਦੇ ਪਾਸ ਖਲੋਕੇ ਉਸ ਨੇ ਟੋਕਰੀ ਰਖ ਦਿਤੀ ਅਰ ਪਿਠ ਵਾਲੇ ਬਾਲਣ ਵਿਚੋਂ ਜੇਹੜੀਆਂ ਲਕੜਾਂ ਚੁਭਦੀਆਂ ਸਨ ਓਹਨਾਂ ਨੂੰ ਠੀਕ ਕਰਨ ਲਗੀ । ਉਸਨੂੰ ਏਧਰ ਰੁਝਿਆ ਵੇਖਕੇ ਪਾਟੀ ਹੋਈ ਟੋਪੀ ਵਾਲਾ