ਪੰਨਾ:ਚੰਬੇ ਦੀਆਂ ਕਲੀਆਂ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੩੩ )

ਇਕ ਮੁੰਡਾ ਛੇਤੀ ਨਾਲ ਆਇਆ ਅਤੇ ਇਕ ਸੇਉ ਹਥ ਵਿਚ ਫੜਕੇ ਖਿਸਕਣ ਲਗਾ, ਪਰ ਸੇਆਂ ਵਾਲੀ ਮਾਈ ਨੇ ਉਸਨੂੰ ਕੁੜਤੇ ਤੋਂ ਫੜ ਲਿਆ। ਮੁੰਡੇ ਨੇ ਛੁਡਾਣ ਦਾ ਯਤਨ ਕੀਤਾ, ਪਰ ਮਾਈ ਨੇ ਦੋਹਾਂ ਹਥਾਂ ਨਾਲ ਫੜਕੇ ਉਸ ਦੀ ਫਟੀ ਹੋਈ ਟੋਪੀ ਲਾਹਕੇ ਔਹ ਮਾਰੀ ਤੇ ਉਸ ਨੂੰ ਜੂੰਡਿਆਂ ਥੀਂ ਫੜ ਲਿਆ। ਮੁੰਡਾ ਚੀਕਾਂ ਮਾਰੇ ਤੇ ਮਾਈ ਪਈ ਘੁਰਕੇ। ਸੰਤੂ ਨੇ ਆਰ ਸੂਆ ਝਟ ਪਟ ਸੁਟਕੇ ਬੂਹਾ ਖੋਲ੍ਹਿਆ। ਮਾਈ ਉਸ ਮੁੰਡੇ ਨੂੰ ਵਾਲਾਂ ਤੋਂ ਫੜਕੇ ਘਸੀਟਦੀ ਪਈ ਸੀ ਤੇ ਕਹਿੰਦੀ ਸੀ, ਠਾਣੇ ਨੂੰ ਲੈ ਜਾਵਾਂਗੀ। ਮੁੰਡਾ ਚੀਕਦਾ ਸੀ, ਮੈਂ ਸੇਉ ਨਹੀਂ ਚੁਕਿਆ, ਮੈਨੂੰ ਕਿਉਂ ਮਾਰਨੀ ਏ, ਛਡ ਵੀ।

ਸੰਤੂ ਨੇ ਇਹਨਾਂ ਨੂੰ ਛੁਡਾਇਆ ਤੇ ਮੁੰਡੇ ਨੂੰ ਹਥੋਂ ਫੜਕੇ ਕਹਿਣ ਲਗਾ:'ਮਾਈ ਇਸ ਨੂੰ ਜਾਣ ਦੇਹ। ਤੇ ਰਬ ਦੇ ਨਾਮ ਤੇ ਮਾਫ ਕਰ ਦੇਹ।"

"ਮੈਂ ਇਸਦੀ ਗਤ ਬਣਾਵਾਂਗੀ ਸਾਰੀ ਉਮਰ ਯਾਦ ਰਖੇਗਾ, ਮੈਂ ਇਸ ਸ਼ੈਤਾਨ ਨੂੰ ਠਾਣੇ ਲੈ ਜਾਊਂ?"

ਸੰਤੂ ਨੇ ਮਾਈ ਦੇ ਤਰਲੇ ਕਢੇ:"ਅੰਮਾਂ, ਜਾਣ ਦੇਹ ਸੂ, ਫੇਰ ਨ ਕਰੇਗਾ, ਰਬ ਵਾਸਤੇ ਜਾਣ ਦੇਹ ਸੂ" ਜ਼ਨਾਨੀ ਨੇ ਉਸਨੂੰ ਛਡ ਦਿਤਾ। ਮੁੰਡਾ ਨਠਣਾ ਚਾਹੁੰਦਾ ਸੀ, ਪਰ ਸੰਤੂ ਨੇ ਉਸ ਨੂੰ ਠਹਿਰਾ ਲਿਆ ਤੇ ਆਖਣ ਲਗਾ: "ਬੁਢੀ ਮਾਈ ਤੋਂ ਮਾਫ਼ੀ ਮੰਗ ਤੇ ਮੁੜਕੇ ਏਦਾਂ ਨ ਕਰੀਂ। ਮੈਂ ਤੈਨੂੰ ਆਪ ਵੇਖਿਆ ਹੈ ਸੇਉ ਚੁਕਦਿਆਂ" ਮੁੰਡੇ ਨੇ ਰੋ ਕੇ ਮਾਫੀ ਮੰਗੀ। ਸੰਤੂ ਨੇ ਆਖਿਆ:'ਹੁਣ ਠੀਕ ਹੈ,