ਪੰਨਾ:ਚੰਬੇ ਦੀਆਂ ਕਲੀਆਂ.pdf/150

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧੩੯ )

ਬਦਲਿਆ, ਮਾਮੂਲੀ ਲੋਕਾਂ ਵਾਲੇ ਕਪੜੇ ਪਾਏ, ਆਪਣਾ ਬਾਡੀਗਾਰਡ ਜੰਗਲ ਦੇ ਬਾਹਰ ਛਡਕੇ ਆਪ ਕੁਟੀਆ ਵਲ ਇਕੱਲਾ ਚਲਾ ਗਿਆ। ਜਦ ਰਾਜਾ ਆਇਆ ਤਾਂ ਤਪੀਸ਼ਰ ਆਪਣੀ ਕੁਟੀਆ ਦੇ ਸਾਹਮਣੇ ਇਕ ਕਿਆਰੀ ਪੁਟ ਰਿਹਾ ਸੀ। ਰਾਜੇ ਨੂੰ ਅਸ਼ੀਰਵਾਦ ਦੇਕੇ ਉਹ ਆਪਣੇ ਕੰਮ ਵਿਚ ਹੀ ਰੁਝਾ ਰਿਹਾ। ਪੀਰ ਦਾ ਸਰੀਰ ਬਿਰਧ ਅਰ ਸੁਕਾ ਹੋਇਆ ਸੀ। ਕਹੀ ਮਾਰਦਿਆਂ ਤੋਂ ਮਿੱਟੀ ਪੁੱਟਦਿਆਂ ਉਸ ਨੂੰ ਸਾਹ ਚੜ੍ਹ ਗਿਆ। ਰਾਜੇ ਨੇ ਕੋਲ ਜਾਕੇ ਆਖਿਆ, ਤਪੀਸ਼ਰ ਜੀਓ, ਮੈਂ ਤਿੰਨ ਸਵਾਲ ਪੁਛਣ ਆਇਆ ਹਾਂ:-

੧. ਕੰਮ ਸ਼ੁਰੂ ਕਰਨ ਲਈ ਚੰਗਾ ਸਮਾਂ ਕੇਹੜਾ ਹੈ?

੨. ਵਰਤਾਵ ਲਈ ਚੰਗੇ ਆਦਮੀ ਕੇਹੜੇ ਹਨ?

੩. ਸਭ ਤੋਂ ਜ਼ਰੂਰੀ ਕੰਮ ਕੇਹੜਾ ਹੈ?

ਤਪੀਸ਼ਰ ਨੇ ਸਵਾਲ ਸੁਣਕੇ ਕੋਈ ਜਵਾਬ ਨਾ ਦਿਤਾ। ਆਪਣੇ ਹਥ ਤੇ ਥੁਕ ਕੇ ਉਸ ਨੇ ਫੇਰ ਕਹੀ ਫੜ ਲਈ ਅਤੇ ਪੁਟਣਾ ਸ਼ੁਰੂ ਕਰ ਦਿਤਾ। ਰਾਜੇ ਨੇ ਆਖਿਆ:-

ਤਪੀਸ਼ਰ ਜੀ:-ਤੁਸੀਂ ਥੱਕ ਗਏ ਹੋ, ਕਹੀ ਮੈਨੂੰ ਦਿਓ, ਮੈਂ ਕਿਆਰੀ ਪੁਟ ਦਿਆਂ ।"

ਤਪੀਸ਼ਰ ਨੇ "ਮੇਹਰਬਾਨੀ ਆਖਕੇ ਕਹੀ ਫੜਾ ਦਿਤੀ ਅਰ ਜ਼ਮੀਨ ਤੇ ਬੈਠ ਗਿਆ। ਰਾਜੇ ਨੇ ਕੁੱਝ ਚਿਰ ਕੰਮ ਕਰਕੇ ਫੇਰ ਓਹੀ ਸਵਾਲ ਪੁਛੇ, ਪਰ ਤਪੀਸ਼ਰ ਨੇ ਸਵਾਲਾਂ ਦਾ ਜਵਾਬ ਨਾ ਦਿੱਤਾ ਅਤੇ ਕਹੀ