ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੦ )

ਪਿਆ ਹੋਇਆ ਸੀ ਅਤੇ ਇਹਨਾਂ ਬੁਢਿਆਂ ਨੂੰ ਕਈ ਪਿੰਡਾਂ ਵਿਚ ਭੁੱਖਾ ਰਹਿਣਾ ਪਿਆ। ਇਕ ਦਿਨ ਦਰਿਆ ਸਤਲੁਜ ਤੋਂ ਪੰਜ ਕੁ ਮੀਲ ਉਰੇ ਇਕ ਪਿੰਡ ਵਿਚੋਂ ਲੰਘੇ। ਸ਼ਾਮ ਦਾਸ ਤੁਰਨ ਨੂੰ ਤਕੜਾ ਸੀ ਅਤੇ ਲੰਮੇ ੨ ਕਦਮ ਰਖਦਾ ਮੌਜ ਵਿਚ ਜਾ ਰਿਹਾ ਸੀ, ਪਰ ਰਾਮਦਾਸ ਕੁਝ ਥਕ ਗਿਆ ਸੀ। ਉਸ ਦਾ ਜੀ ਕਰਦਾ ਸੀ ਕਿ ਪਿੰਡ ਵਿਚੋਂ ਪਾਣੀ ਦਾ ਘੁਟ ਪੀ ਲਵਾਂ। ਸ਼ਾਮ ਦਾਸ ਨੂੰ ਤਿਹਾ ਨਹੀਂ ਸੀ, ਇਸ ਵਾਸਤੇ ਉਹ ਤੁਰਿਆ ਗਿਆ ਅਰ ਰਾਮਦਾਸ ਛੇਤੀ ਰਲ ਪੈਣ ਦਾ ਇਕਰਾਰ ਕਰਕੇ ਉਥੇ ਠਹਿਰ ਗਿਆ। ਜੇਹੜੇ ਘਰ ਅਗੇ ਉਹ ਠਹਿਰਿਆ, ਚੰਗੀ ਵਡੀ ਹਵੇਲੀ ਸੀ, ਪਰ ਕੰਧਾਂ ਅਤੇ ਛਤ ਦਾ ਖਸਤਾ ਹਾਲ ਸੀ। ਧੁਪ ਵਿਚ ਭੁੰਜੇ ਇਕ ਗਭਰਾਟ ਲੇਟਿਆ ਪਿਆ ਸੀ। ਰਾਮਦਾਸ ਨੇ ਇਸ ਪਾਸੋਂ ਪਾਣੀ ਦਾ ਘੁਟ ਮੰਗਿਆ, ਪਰ ਜਵਾਨ ਵਿਚਾਰਾ ਬੇਸੁਧ ਪਿਆ ਜਾਪਦਾ ਸੀ ਅਤੇ ਉਸ ਨੇ ਜਵਾਬ ਕੁਝ ਨਾ ਦਿਤਾ। ਰਾਮਦਾਸ ਨੇ ਸੋਚਿਆ ਇਹ ਜਵਾਨ ਜਾਂ ਤਾਂ ਮਾਂਦਾ ਹੈ, ਜਾਂ ਇਹ ਨਰਾਜ਼ ਹੈ। ਉਸ ਨੇ ਅੰਦਰ ਹੋਕੇ ਫੇਰ ਆਵਾਜ਼ ਮਾਰੀ: "ਹੋ ਭਲੇ ਲੋਕੋ, ਰਾਹੀਂ ਨੂੰ ਇਕ ਘੁਟ ਪਾਣੀ ਦਾ ਦਿਓ।" ਇਸ ਦਾ ਕੁਝ ਉਤਰ ਨਾ ਆਇਆ। ਉਸ ਨੇ ਫੇਰ ਆਖਿਆ "ਹੇ ਨਿਰੰਕਾਰ ਦੇ ਪਿਆਰਿਓ, ਪਾਣੀ ਦਾ ਘੁਟ ਪਿਆਓ" ਇਸਦਾ ਭੀ ਕੁਝ ਜਵਾਬ ਨਾ ਆਇਆ। ਰਾਮਦਾਸ ਨੇ ਸੋਚਿਆ ਇਸ ਘਰ ਉਤੇ ਜ਼ਰੂਰ ਕੋਈ