ਪੰਨਾ:ਚੰਬੇ ਦੀਆਂ ਕਲੀਆਂ.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੬੯)

ਮੈਂ ਦਿਲ ਵਿਚ ਕਿਹਾ ਇਹ ਓਪਰਾ ਮਨੁਖ ਸਾਡੇ ਘਰ ਕਿਉਂ ਵੜ ਆਇਆ ਹੈ। ਪਰ ਉਸ ਭਲੇ ਪੁਰਸ਼ ਨੇ ਸਾਡੀ ਭੈੜੀ ਅਵਸਥਾ ਵੇਖਕੇ ਆਪਣਾ ਬੁਚਕਾ ਇਸੇ ਥਾਂ ਤੇ ਖੋਲ੍ਹਕੇ ਰਖ ਦਿਤਾ।"

ਛੋਟੀ ਕੁੜੀ ਬੋਲੀ "ਨਹੀਂ" ਬੇਬੇ, ਪਹਿਲਾਂ ਬੁਚਕਾ ਉਸ ਨੇ ਐਸ ਮੰਜੇ ਉਤੇ ਰਖਿਆ ਸੀ ਅਤੇ ਫੇਰ ਚੁਕਕੇ ਸੰਦੂਕ ਤੇ।'

ਉਸ ਸਾਰੇ ਟਬਰ ਨੇ ਰਾਮਦਾਸ ਦੀ ਕਥਨੀ ਅਰ ਕਰਨੀ ਦੀ ਚਰਚਾ ਸ਼ੁਰੂ ਕਰ ਦਿਤਾ, ਇਥੇ ਸੁੱਤਾ ਸੀ, ਇਥੇ ਖੜੇ ਹੋਕੇ ਉਸ ਨੇ ਪਾਣੀ ਪੀਤਾ, ਇਸ ਦਰਵਾਜ਼ੇ ਵਿਚ ਬੈਠਾ ਸੀ, ਇਹ ਗੱਲ ਕਹਿੰਦਾ ਸੀ। ਇਤਿਆਦਕ ।

ਰਾਤ ਵੇਲੇ ਉਸ ਘਰ ਦਾ ਮਾਲਕ ਭੀ ਖੇਤੀ ਤੋਂ ਵੇਹਲਾ ਹੋਕੇ ਆਇਆ ਅਤੇ ਉਸ ਨੇ ਭੀ ਸ਼ਾਮਦਾਸ ਦੇ ਸਨਮੁਖ ਰਾਮਦਾਸ ਦੀ ਨੇਕੀ ਦੀ ਵਾਰਤਾ ਛੇੜੀ ਅਤੇ ਆਖਿਆ:-'ਜੇ ਕਦੇ ਉਹ ਨੇਕ ਆਦਮੀ ਨਾ ਔਂਦਾ ਤਾਂ ਅਸੀਂ ਪਾਪਾਂ ਦਾ ਫਲ ਭੋਗਦੇ ਹੋਏ ਮਰ ਜਾਣਾ ਸੀ। ਅਸੀਂ ਨਿਰਾਸਤਾ ਵਿਚ ਰੁੜ੍ਹ ਚੱਲੇ ਸਾਂ, ਰਬ ਅਤੇ ਉਸਦੇ ਬੰਦੇ ਸਾਨੂੰ ਭੈੜੇ ਲਗਦੇ ਸਨ, ਪਰ ਉਸ ਰੱਬੀ ਬੰਦੇ ਨੇ ਸਾਨੂੰ ਡਿਗੇ ਪਿਆਂ ਨੂੰ ਚੁਕਿਆ। ਉਸ ਨੇ ਸਾਨੂੰ ਰਬ ਤੇ ਭਰੋਸਾ ਕਰਨਾ ਸਿਖਾਇਆ ਅਤੇ ਆਦਮੀ ਵਿਚ ਨੇਕੀ ਦਾ ਬੀਜ ਪ੍ਰਗਟ ਕਰਕੇ ਵਿਖਾਇਆ। ਰੱਬ ਉਸਦਾ ਭਲਾ ਕਰੇ