ਪੰਨਾ:ਚੰਬੇ ਦੀਆਂ ਕਲੀਆਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬ )

ਰਹੀਮਾ:-"ਉਸ ਸੌਦਾਗਰ ਨੂੰ ਮੈਂ ਹੀ ਮਾਰਿਆ ਸੀ, ਤੇ ਛੁਰਾ ਤੁਹਾਡੇ ਬੈਗ ਵਿਚ ਲੁਕਾ ਦਿਤਾ ਸੀ। ਮੈਂ ਤੁਹਾਨੂੰ ਭੀ ਮਾਰ ਦੇਣ ਲੱਗਾ ਸਾਂ, ਪਰੰਤੂ ਉਸ ਵੇਲੇ ਵੇਹੜੇ ਵਿਚ ਕੋਈ ਖੜਾਕ ਹੋਇਆ ਤੇ ਮੈਂ ਤੁਹਾਡੇ ਬੈਗ ਵਿਚ ਛੁਰਾ ਪਾਕੇ ਬਾਰੀ ਥਾਣੀ ਖਿਸਕ ਗਿਆ।"

ਰਘਬੀਰ ਸਿੰਘ ਉਕਾ ਹੀ ਚੁਪ ਹੋ ਗਿਆ, ਸੋਚਾਂ ਵਿਚ ਪੈ ਗਿਆ। ਕਦੀ ਗੁਸਾ ਆਵੇ, ਕਦੀ ਦਇਆ ਆਵੇ। ਰਹੀਮਾ ਜ਼ਮੀਨ ਤੇ ਗੋਡਿਆਂ ਦੇ ਭਾਰ ਹੋ ਬੈਠਾ ਤੇ ਆਖਣ ਲਗਾ-"ਰਘਬੀਰ ਸਿੰਘ ਜੀ! ਮੈਨੂੰ ਖਿਮਾ ਕਰੋ, ਰੱਬ ਦੇ ਨਾਂ ਤੇ ਮੈਨੂੰ ਮੁਆਫ ਕਰ ਦਿਓ। ਮੈਂ ਹੁਣ ਭੀ ਅਫਸਰਾਂ ਨੂੰ ਆਖ ਦਿਆਂਗਾ ਕਿ ਉਸ ਸੌਦਾਗਰ ਨੂੰ ਮੈਂ ਮਾਰਿਆ ਸੀ, ਇਸ ਤਰਾਂ ਤੁਹਾਨੂੰ ਮੁਆਫ਼ੀ ਮਿਲ ਜਾਵੇਗੀ ਤੇ ਤੁਸੀਂ ਖੁਸ਼ੀ-੨ ਇਥੋਂ ਵਤਨਾਂ ਨੂੰ ਮੁੜੋਗੇ।"

ਰਘਬੀਰ ਸਿੰਘ ਬੋਲਿਆ:-"ਮਿੱਤਰਾ! ਤੇਰੇ ਵਾਸਤੇ ਤਾਂ ਇਹ ਆਖ ਦੇਣਾ ਸੌਖਾ ਕੰਮ ਹੈ, ਪਰ ਮੈਂ ਇਸਨੂੰ ਕਿਵੇਂ ਬਰਦਾਸ਼ਤ ਕਰ ਸਕਾਂਗਾ। ਮੈਂ ਹੁਣ ਇਹ ਥਾਂ ਛਡਕੇ ਕਿਥੇ ਜਾਣਾ ਹੈ? ਮੇਰੀ ਵਹੁਟੀ ਚੜ੍ਹਾਈ ਕਰ ਚੁਕੀ ਹੈ। ਮੇਰੇ ਮੁੰਡੇ ਮੈਨੂੰ ਵਿਸਾਰ ਚੁਕੇ ਹਨ, ਮੈਂ ਹੁਣ ਕਿਥੇ ਜਾਣਾ ਹੋਇਆ.....।"

ਰਹੀਮਾ ਫਿਰ ਭੀ ਓਸੇ ਤਰਾਂ ਹੱਥ ਜੋੜਕੇ ਜ਼ਮੀਨ ਨਾਲ ਟੱਕਰਾਂ ਮਾਰਨ ਲਗ ਪਿਆ ਤੇ ਬੋਲਿਆ:-ਰਘਬੀਬ ਸਿੰਘ ਜੀ, ਮੈਨੂੰ ਖਿਮਾਂ ਕਰੋ। ਜਦੋਂ ਮੈਨੂੰ ਬੈਂਤ ਪੈਂਦੇ ਸਨ ਉਹ ਤਾਂ ਸਹਿ ਸਕਦਾ ਸਾਂ, ਪਰ ਤੁਹਾਡੇ ਅਗੇ ਅੱਖਾਂ ਨਹੀਂ ਹੋ ਸਕਦੀਆਂ ਤੇ ਮੈਂ ਐਡਾ ਸ਼ੈਤਾਨ, ਤੁਸੀਂ ਫੇਰ ਬੀ ਮੇਰੇ ਉਤੇ