( ੨੫ )
ਸੰਘ ਫੇਰ ਕਚਹਿਰੀ ਦੇ ਅੰਦਰ ਦੌੜਿਆ ਗਿਆ ਤੇ ਆਖਣ ਲਗਾ: "ਹਜ਼ੂਰ! ਇਸ ਦੀ ਜ਼ਮਾਨਤ ਲੈ ਲੌ, ਇਹ ਮੇਰੇ ਘਰ ਨੂੰ ਸਾੜਨ ਦੀਆਂ ਧਮਕੀਆਂ ਦੇ ਰਿਹਾ ਹੈ।"
ਹਾਕਮ ਭਲਾ ਮਾਣਸ ਸੀ, ਉਸ ਨੇ ਦੋਹਾਂ ਨੂੰ ਬਥੇਰਾ ਸਮਝਾਇਆ। ਨਿਧਾਨ ਸਿੰਘ ਨੂੰ ਆਖਿਆ: "ਤੂੰ ਇਕ ਗਰਭ ਵਤੀ ਇਸਤ੍ਰੀ ਨੂੰ ਘੁਸੁੰਨ ਮਾਰਨ ਦੀ ਬੜੀ ਮੂਰਖਤਾ ਕੀਤੀ ਹੈ"। ਤੇ ਬਹਾਦਰ ਸਿੰਘ ਨੂੰ ਆਖਿਆ: "ਚੰਗਾ ਹੈ ਤੂੰ ਹੁਣ ਭੀ ਇਸ ਦੇ ਨਾਲ ਰਾਜ਼ੀਨਾਮਾਂ ਕਰ ਲੈ।" ਵੱਢੀ ਖਾਣ ਵਾਲੇ ਬਾਬੂ ਨੇ ਕੋਲੋਂ ਆਖਿਆ: "ਹਜ਼ੂਰ ਇਸ ਦਫਾ ਵਿਚ ਰਾਜ਼ੀਨਾਮਾ ਨਹੀਂ ਹੋ ਸਕਦਾ।" ਹਾਕਮ ਨੇ ਇਸ ਨੂੰ ਡਾਂਟਿਆ ਤੇ ਨਿਧਾਨ ਸਿੰਘ ਨੂੰ ਫਿਰ ਸਮਝਾਇਆ। ਨਿਧਾਨ ਸਿੰਘ ਦਾ ਮੂੰਹ ਗੁਸੇ ਨਾਲ ਲਾਲ ਹੋਇਆ ਹੋਇਆ ਸੀ। ਉਸ ਨੇ ਆਖਿਆ: "ਸਰਕਾਰ ਨਿਆਂ ਨਹੀਂ ਕਰਦੀ। ਇਸ ਝੂਠੇ ਬਹਾਦਰ ਸਿੰਘ ਦੇ ਆਖੇ ਲਗਕੇ ਜੋ ਸਜ਼ਾ ਮਿਲਦੀ ਹੈ, ਉਹ ਹਮੇਸ਼ਾ ਮੈਨੂੰ ਮਿਲਦੀ ਹੈ। ਮੇਰੀ ਉਮਰ ਹੁਣ ਪੰਜਾਹ ਸਾਲ ਦੀ ਹੈ, ਜੇ ਇਸ ਚਿੱਟੀ ਦਾਹੜੀ ਨਾਲ ਮੈਂ ਬੈਂਤ ਖਾਣੇ ਹਨ ਤਾਂ ਚੰਗਾ, ਪਰ ਮੈਂ ਭੀ ਇਕ ਵੇਰਾਂ ਵਿਖਾ ਛਡਾਂਗਾ ਜੋ ਨਿਧਾਨ ਸਿੰਘ ਕਿਸੇ ਮਰਦ ਦਾ ਪੁਤਰ ਹੈ।"
ਕਚਹਿਰੀਓਂ ਬਾਹਰ ਨਿਕਲਕੇ ਦੋਵੇਂ ਪਿੰਡ ਨੂੰ ਵਾਪਸ ਆ ਗਏ। ਬੁਢੇ ਬਾਪੂ ਦੇ ਪੁਛਣ ਤੇ ਜਦ ਬਹਾਦਰ ਸਿੰਘ ਨੇ ਦਸਿਆ ਜੋ ਨਿਧਾਨ ਸਿੰਘ ਨੂੰ ਬੈਂਤ ਪੈਣੇ ਹਨ, ਤਾਂ ਬੁਢਾ ਬਹੁਤ ਵਿਆਕੁਲ ਹੋਇਆ ਤੇ ਉਸ ਨੂੰ ਫਿਰ ਸਮਝਾਇਆ:- "ਪੁਤਰ ਲੜਾਈ ਵਿੱਚ ਲਭਦਾ ਕੁਝ ਨਹੀਂ, ਨਕਸਾਨ ਹੀ