ਪੰਨਾ:ਚੰਬੇ ਦੀਆਂ ਕਲੀਆਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੬ )

ਨੁਕਸਾਨ ਹੈ। ਵੇਖ ਇਹਨਾਂ ਸੱਤਾਂ ਸਾਲਾਂ ਵਿੱਚ ਕਿੱਤਨਾਂ ਨੁਕਸਾਨ ਹੋਇਆ ਹੈ। ਫਸਲ ਸਾਰੇ ਖਰਾਬ ਹੋ ਗਏ ਹਨ। ਐਤਕੀ ਤੇਰਾ ਕਮਾਦ ਇਸੇ ਲਈ ਖਰਾਬ ਹੋਇਆ ਹੈ ਜੋ ਤੂੰ ਵੇਲੇ ਸਿਰ ਨਹੀਂ ਬੀਜਿਆ ਸੀ। ਅਗੇ ਅਸੀਂ ਰਜਕੇ ਆਪ ਖਾਂਦੇ ਸਾਂ ਹੋਰਨਾਂ ਨੂੰ ਖੁਆਂਦੇ ਸਾਂ। ਪਸੂ ਡੰਗਰ ਵੱਧਦਾ ਜਾਂਦਾ ਸੀ। ਰੁਪਏ ਦੀ ਜਦ ਲੋੜ ਹੁੰਦੀ ਸੀ ਘਰੋਂ ਨਿਕਲ ਪੈਂਦਾ ਸੀ। ਹੁਣ ਸਾਡੀ ਕਮਾਈ ਰੁਪਏ ਵਿਚੋਂ ਬਾਰਾਂ ਆਨੇ ਸਰਕਾਰ ਦੇ ਘਰ ਜਾਂਦੀ ਹੈ। ਪੁਲੀਸ ਵਾਲਿਆਂ ਦੇ ਨਿਤ ਦਿਆਂ ਫੇਰਿਆਂ ਨੇ ਸਾਡੇ ਘਰ ਕੁਝ ਨਹੀਂ ਰਹਿਣ ਦਿਤਾ। ਹੁਣ ਅਸੀਂ ਆਪ ਰੱਜਕੇ ਨਹੀਂ ਖਾਂਦੇ ਪਰ ਸਾਡੀ ਕਮਾਈ ਵਿਚੋਂ ਪਰਾਏ ਮੌਜਾਂ ਮਾਣਦੇ ਹਨ।"

ਇਹ ਗੱਲਾਂ ਸੁਣਕੇ ਬਹਾਦਰ ਸਿੰਘ ਨੇ ਇਕ ਠੰਡਾ ਸਾਹ ਲਿਆ। ਬੁਢੇ ਨੇ ਸਮਝਿਆ ਜੋ ਸੱਤਾਂ ਸਾਲਾਂ ਪਿਛੋਂ ਅੱਜ ਮੇਰੀ ਗੱਲ ਉਹਨੂੰ ਕੁਝ ਅਸਰ ਕਰਨ ਲਗੀ ਹੈ। ਪਿਛਲੀ ਗਲ ਕਰਦਿਆਂ ਕਰਦਿਆਂ ਥਕ ਗਿਆ ਸੀ। ਦਮੇ ਦੀ ਬੀਮਾਰੀ ਦੇ ਕਾਰਨ ਸਾਹ ਚੜ੍ਹ ਗਿਆ ਸੀ। ਥੋੜੀ ਦੇਰ ਠਹਿਰਕੇ ਬੁਢਾ ਫਿਰ ਬੋਲਿਆ:- "ਪੁਤਰ, ਤੂੰ ਕ੍ਰੋਧ ਦੇ ਪਿਛੇ ਲਗਕੇ ਆਪਣਾ ਸਾਰਾ ਕੁਝ ਬਰਬਾਦ ਕਰ ਦਿਤਾ ਹੈ। ਤੂੰ ਘਰ ਦਾ ਸਰਦਾਰ ਸੀ। ਤੈਨੂੰ ਚਾਹੀਦਾ ਸੀ, ਤੂੰ ਆਪ ਧੀਰਜ ਵਾਲਾ ਹੁੰਦਾ, ਵਡੇ ਜਿਗਰੇ ਨਾਲ ਝਗੜੇ ਨਜਿਠਦਾ। ਪਰ ਤੈਨੂੰ ਵੇਖਕੇ ਘਰ ਵਿਚ ਸਾਰਿਆਂ ਨੇ ਲੜਾਈ ਪਿਛੇ ਲਕ ਬੰਨ੍ਹ ਲਿਆ ਹੈ। ਪਰਸੋਂ ਮੈਂ ਤੇਰੇ ਪੋਤਰੇ ਨੂੰ ਸੁਣਾਂਦਾ ਸਾਂ। ਉਹ ਅਜੇ ਮਸਾਂ ਚਹੁੰ ਵਰ੍ਹਿਆਂ ਦਾ ਸੀ ਪਰ ਨਿਧਾਨ ਸਿੰਘ ਕਿਆਂ ਨੂੰ ਗੰਦੀਆਂ ਗਾਲ੍ਹਾਂ ਪਿਆ