ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੨੮ )

ਹੋਲਾ ਹੋ ਗਿਆ॥ ਕ੍ਰੌਧ ਦੀ ਪ੍ਰਚੰਡ ਅਗਨੀ ਅਗੇ ਮਨ ਨੂੰ ਸਾੜ ਰਹੀ ਸੀ ਉਹ ਹੁਣ ਕੁਝ ਧੀਮੀ ਪਈ ਤੇ ਇਸਦੇ ਜੀ ਵਿਚ ਆਇਆ:"ਮੈਂ ਆਪਣੇ ਗਵਾਂਢੀ ਨੂੰ ਬੈਂਤ ਪਵਾਕੇ ਕੀ ਲੈਣਾ ਹੈ, ਜ਼ੇ ਸਾਡਾ ਝਗੜਾ ਮਿਟ ਜਾਵੇ ਤਾਂ ਚੰਗੀ ਗੱਲ। ਹੈ"

ਬਹਾਦਰ ਸਿੰਘ ਅਜੇ ਇਹੋ ਸੋਚਦਾ ਸੀ ਕਿ ਉਸ ਦੀ ਵਹੁਟੀ ਤੇ ਨੂੰਹ ਤੇ ਹੋਰ ਦੋ ਚਾਰ ਜ਼ਨਾਨੀਆਂ ਅੰਦਰ ਆ ਗਈਆਂ ਤੇ ਉਨ੍ਹਾਂ ਨੇ ਦਸਿਆ ਜੋ ਨਿਧਾਨ ਸਿੰਘ ਦੇ ਘਰ ਵਾਲੀਆਂ ਕਹਿੰਦੀਆਂ ਹਨ, ਸਾਨੂੰ ਇਸ ਨੇ ਬੈਂਤ ਪਵਾਏ ਹਨ, ਅਸਾਂ ਇਕ ਅਰਜ਼ੀ ਅੱਜੋ ਲਾਟ ਸਾਹਿਬ ਨੂੰ ਭੇਜਦੇ ਹਾਂ, ਜਿਸ ਵਿਚ ਬਹਾਦਰ ਸਿੰਘ ਦੇ ਕੀਤੇ ਹੋਇ ਸਾਰੇ ਜ਼ੁਲਮ ਲਿਖਕੇ ਅਸੀਂ ਸਰਕਾਰ ਪਾਸੋਂ ਨਿਆਂ ਮੰਗਣਾਂ ਹੈ ਤੇ ਬਹਾਦਰ ਸਿੰਘ ਨੂੰ ਜ਼ਰੂਰ ਕਾਲੇ ਪਾਣੀ ਭਿਜਵਾਣਾ ਹੈ। ਥਾਣੇਦਾਰ ਨੂੰ ਵੱਢੀ ਦੇਕੇ ਕੱਲ ਅਸੀਂ ਬਹਾਦਰ ਸਿੰਘ ਨੂੰ ਜੁਤੀਆਂ ਮਰਵਾਣੀਆਂ ਹਨ। ਇਤ ਆਦਿਕ।

ਇਹ ਗੱਲਾਂ ਸੁਣਕੇ ਬਹਾਦਰ ਸਿਘ ਦੇ ਦਿਲ ਵਿਚ ਫਿਰ ਮੈਲ ਆ ਗਈ। ਸਤ ਸਾਲਾਂ ਦੀ ਕਾਲਖ ਇਕ ਦਿਨ ਵਿਚ ਕਿੰਵੇਂ ਧੋਤੀ ਜਾ ਸਕਦੀ ਹੈ। ਉਸ ਦਾ ਹੌਲਾ ਅੰਤਾਕਰਨ ਕੀ ਫਿਰ ਭਾਰਾ ਹੋ ਗਿਆ। ਮਥੇ ਤੇ ਵੱਟ ਪੈ ਗਏ ਤੇ ਉਹ ਬਾਹਰ ਚਲਿਆ ਗਿਆ।

ਆਪਣੇ ਘਰੋਂ ਬਾਹਰ ਨਿਕਲ ਕੇ ਉਸਨੂੰ ਸਾਮ੍ਹਣੇ ਨਿਧਾਨ ਸਿੰਘ ਦਾ ਘਰ ਦਿਸਿਆ, ਤੇ ਕਚਹਿਰੀ ਨਿਧਾਨ ਸਿੰਘ ਦੀ ਭਿਆਨਕ ਸ਼ਕਲ ਚੇਤੇ ਆ ਗਈ। ਆਪਣੇ ਚਿਤ ਵਿਚ ਉਸ ਨੇ ਫੈਸਲਾ ਕੀਤਾ ਕਿ ਮੈਂ