ਨਿਧਾਨ ਸਿੰਘ ਤੇ ਉਸ ਦੇ ਖਾਨਦਾਨ ਨੂੰ ਬਰਬਾਦ ਕਰਕੇ ਛਡਾਂਗਾ।
ਇਸੇ ਦਿਨ ਸ਼ਾਮ ਨੂੰ ਬਹਾਦਰ ਸਿੰਘ ਆਪਣੇ ਘਰੋਂ ਬਾਹਰ ਨਿਕਲ ਕੇ ਘੋੜੀਆਂ ਦੀ ਖਬਰ ਲੈਣ ਵਾਸਤੇ ਅਸਤਬਲ ਨੂੰ ਜਾਣ ਲਗਾ। ਅਜੇ ਆਪਣੀ ਡੇਉਡੀ ਵਿਚ ਖੜਾ ਸੀ ਕਿ ਉਹਨੂੰ ਖਿਆਲ ਆਇਆ:- "ਨਿਧਾਨ ਸਿੰਘ ਨੇ ਆਖਿਆ ਸੀ ਤੁਸੀਂ ਮੇਰੀ ਪਿਠ ਲਾਲ ਕਰਨੀ ਹੈ, ਮੈਂ ਤੁਹਾਡੀ ਕੋਈ ਹੋਰ ਚੀਜ਼ ਬਹੁਤੀ ਲਾਲ ਕਰ ਦਿਆਂਗਾ। ਕੀ ਪਤਾ ਉਹ ਹੁਣੇ ਹੀ ਅੱਗ ਲਾਣ ਦੇ ਆਹਰ ਵਿਚ ਨਾ ਫਿਰਦਾ ਹੋਵੇ। ਜੇ ਮੈਂ ਉਸ ਨੂੰ ਐਸ ਵੇਲੇ ਫੜਾ ਦਿਆਂ ਤਾਂ ਅੱਗ ਲਾਣ ਦੇ ਜੁਰਮ ਵਿਚ ਘਟੋ ਘਟ ਦਸ ਸਾਲ ਕੈਦ ਹੋਵੇ।" ਇਹ ਸੋਚਕੇ ਉਹ ਡਿਉਢੀਓਂ ਬਾਹਰ ਨਿਕਲਿਆ ਤੇ ਵੇਖਿਓਸੂ ਕਿ ਵਾੜੇ ਦੇ ਪਾਸ ਕੋਈ ਆਦਮੀ ਫਿਰਦਾ ਹੈ। ਹਨੇਰਾ ਹੋ ਜਾਣ ਕਰਕੇ ਇਹ ਨਾਂ ਪਛਾਣ ਸਕਿਆ ਜੋ ਆਦਮੀ ਕੌਣ ਹੈ, ਤੇ ਉਹ ਆਦਮੀ ਵੀ ਬਹਾਦਰ ਸਿੰਘ ਨੂੰ ਵੇਖਕੇ ਪਰਲੇ ਪਾਸੇ ਤੁਰ ਗਿਆ। ਜਦ ਬਹਾਦਰ ਸਿੰਘ ਉਸ ਥਾਂ ਤੇ ਪਹੁੰਚਿਆ, ਉਥੇ ਆਦਮੀ ਕੋਈ ਨਹੀਂ ਸੀ। ਠੰਡੀ ਪੌਣ ਚਲਦੀ ਸੀ ਤੇ ਉਸ ਨਾਲ ਦਰੱਖਤਾਂ ਦੇ ਸੂਕੇ ਪਤਰ ਉੜ ਰਹੇ ਸਨ। ਰਤਾਕੁ ਉਥੇ ਅੜਾ ਰਹਿਣ ਪਿਛੋਂ ਉਹਦੇ ਜੀ ਵਿਚ ਆਇਆ:- "ਕੀ ਪਤਾ ਉਹ ਆਦਮੀ ਨਿਧਾਨ ਸਿੰਘ ਹੋਵੇ, ਮੈਂ ਜਾਕੇ ਵੇਖਾਂ ਤਾਂ ਸਹੀ।" ਇਹ ਸੋਚਕੇ[1] ਜਦ ਉਹ
- ↑ ਸਕੈਨ ਵਿੱਚ ਪੜ੍ਹਨ ਨੂੰ ਇਹ ਸ਼ਬਦ "ਸਚਕੇ" ਦਿਸ ਰਿਹਾ ਹੈ।