ਪੰਨਾ:ਚੰਬੇ ਦੀਆਂ ਕਲੀਆਂ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੬ )

ਜੀਵਨ ਅਧਾਰ


( ੧ )

ਇਕ ਗ਼ਰੀਬ ਮੋਚੀ, ਸੰਤੂ ਉਸਦਾ ਨਾਮ, ਨਾ ਘਰ ਨਾ ਘਾਟ, ਆਪਣੀ ਵਹੁਟੀ ਬਚਿਆਂ ਸਣੇ ਇਕ ਜ਼ਿਮੀਂਦਾਰ ਦੇ ਕੋਠੇ ਵਿਚ ਸਿਰ ਲੁਕਾ ਕੇ ਝਟ ਟਪਾਂਦਾ ਸੀ। ਰੋਜ ਮਿਹਨਤ ਕਰਦਾ ਤੇ ਬਾਲ ਬਚਿਆਂ ਨੂੰ ਖੁਆਕੇ ਆਪ ਖਾਂਦਾ ਸੀ। ਜੁਤੀਆਂ ਦੀ ਗੰਢਾਈ ਸਸਤੀ ਸੀ ਪਰ ਰੋਟੀ ਮਹਿੰਗੀ ਸੀ। ਰੋਜ਼ ਦੀ ਮਜੂਰੀ ਨਾਲ ਮਸਾਂ ਰੋਟੀ ਦਾ ਗੁਜ਼ਾਰਾ ਚਲਦਾ ਸੀ। ਸਿਆਲ ਵਿਚ ਕੜਕਦੇ ਪਾਲੇ ਤੋਂ ਬਚਾ ਵਾਸਤੇ ਇਨ੍ਹਾਂ ਪਾਸ ਇਕੋ ਕੰਬਲ ਸੀ ਤੇ ਉਹ ਭੀ ਲੀਰਾਂ। ਦੋ ਸਾਲਾਂ ਤੋਂ ਸੰਤੂ ਪੈਸੇ ਜੋੜ ਰਿਹਾ ਸੀ ਕਿ ਨਵਾਂ ਕੰਬਲ ਖਰੀਦਿਆ ਜਾਵੇ ਤੇ ਐਤਕੀਂ ਦੇ ਸਿਆਲ ਤਕ ਸੰਤੂ ਦੀ ਵਹੁਟੀ ਨੇ ਇਕ ਪੁਰਾਣੀ ਕੁੰਨੀ ਵਿਚ ਪੰਜ ਰੁਪਏ ਕਠੇ ਕਰ ਰਖੇ। ਇਸ ਤੋਂ ਬਿਨਾਂ ਲਗ ਪਗ ਤਿੰਨ ਰੁਪਏ ਦਾ ਬਾਹਰ ਉਧਾਰ ਸੀ।

ਇਕ ਦਿਨ ਸਵੇਰੇ ਸੰਤੂ ਕੰਬਲ ਖਰੀਦਨ ਲਈ ਤਿਆਰ ਹੋਇਆ। ਪੰਜ ਰੁਪਏ ਉਸਨੇ ਲੰਗੋਟੀ ਦੇ ਪਲੇ ਬੰਨ੍ਹੇ, ਤੂਤ ਦੀ ਇਕ ਛਿਟੀ ਹਥ ਫੜਨ ਲਈ ਬਨਾਈ ਤੇ ਛਾਹ ਪਾਣੀ ਕਰਕੇ ਤੁਰ ਪਿਆ। ਉਸਦਾ ਖਿਆਲ ਸੀ ਕਿ