ਪੰਨਾ:ਚੰਬੇ ਦੀਆਂ ਕਲੀਆਂ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੩੭ )

ਉਧਾਰ ਵਾਲੇ ਤਿੰਨ ਰੁਪਏ ਵਸੂਲ ਕਰਕੇ ਮੇਰੇ ਪਾਸ ਅਠ ਰੁਪਏ ਹੋ ਜਾਣਗੇ ਤੇ ਅਠਾਂ ਰੁਪਿਆਂ ਵਿਚ ਗੁਜ਼ਾਰੇ ਜੋਗਾ ਚੰਗਾ ਕੰਬਲ ਮਿਲ ਜਾਵੇਗਾ।

ਪਿੰਡ ਪਹੁੰਚਕੇ ਉਸ ਨੇ ਇਕ ਮਕਾਨ ਤੇ ਅਵਾਜ਼ ਮਾਰੀ ਪਰ ਮਾਲਕ ਘਰ ਨਹੀਂ ਸੀ ਤੇ ਉਸ ਦੀ ਤੀਵੀਂ ਨੇ ਆਖਿਆ, ਰੁਪਏ, ਅਗਲੀ ਸੰਗ੍ਰਾਂਦ ਭੇਜ ਦਿਆਂਗੇ। ਇਕ ਹੋਰ ਘਰ ਜਾਕੇ ਉਸ ਨੇ ਆਵਾਜ਼ ਮਾਰੀ ਤਾਂ ਭੀ ਕੇਵਲ ਚਾਰ ਆਨੇ ਇਕ ਜੁਤੀ ਦੀ ਮੁਰੰਮਤ ਦੇ ਮਿਲੇ। ਹੁਣ ਦੁਕਾਨ ਤੇ ਜਾਕੇ ਸੰਤੂ ਨੇ ਕੰਬਲਾਂ ਵਾਲੇ ਨੂੰ ਆਖਿਆ ਕਿ ੫।) ਰੁਪਏ ਲੈ ਲਵੋ, ਬਾਕੀ, ਮੈਂ ਫੇਰ ਦੇ ਜਾਵਾਂਗਾ, ਪਰ ਦੁਕਾਨਦਾਰ ਨੇ ਵਿਸਾਹ ਨਾ ਕੀਤਾ ਤੇ ਨਕਦ ਰੁਪਏ ਮੰਗਿਓ ਸੂ। ਨਿਮੋਝੂਣਾ ਹੋਕੇ ਵਿਚਾਰਾ ਸੰਤੂ ਘਰ ਨੂੰ ਮੁੜਿਆ। ਜੇਹੜੀ ਚੁਆਨੀ ਇਸਨੇ ਉਗਰਾਹੀ ਸੀ ਉਸਦੀ ਚਾਹ ਪੀਕੇ ਮੁੜ ਪਿਆ।

ਇਲਾਕਾ ਪਹਾੜੀ ਸੀ। ਸਵੇਰੇ ਤੁਰਨ ਲਗਿਆਂ ਕੱਕਰ ਜੰਮਿਆ ਹੋਇਆ ਸੀ, ਹੁਣ ਭੀ ਵਾ ਅਤਿ ਠੰਡੀ ਚਲਦੀ ਸੀ, ਪਰ ਸੰਤੂ ਨੇ ਚਾਹ ਦੇ ਗੱਫੇ ਲਾਏ ਹੋਏ ਸਨ, ਮਗਨ ਹੋਕੇ ਮਨ ਨਾਲ ਗਲਾਂ ਕਰਦਾ ਆਵੇ:

"ਮੇਰਾ ਚੰਗੇ ਭਲੇ ਮਾਣਸਾਂ ਨਾਲ ਵਾਹ ਪਿਆ ਹੈ, ਕੰਮ ਕਰਾਕੇ ਲੈ ਜਾਣ ਨੂੰ ਉਤਾਵਲੇ ਤੇ ਪੈਸੇ ਦੇਣ ਨੂੰ ਅਵੇਸਲੇ ਹੁੰਦੇ ਹਨ। ਹੁਣ ਇਸ ਭਾਈ ਨੇ ਤਿੰਨ ਰੁਪਏ ਦੇਣੇ ਹਨ ਤੇ ਚੁਆਨੀ ੨ ਕਰਕੇ ਦੇਂਦਾ ਹੈ। ਮੈਂ ਚੁਆਨੀ ਦੀ ਤਾਂ ਚਾਹ ਪੀ ਲੈਂਦਾ ਹਾਂ, ਘਰ ਲੈਕੇ ਸੁਆਹ ਜਾਵਾਂ? ਮੈਂ ਗਰੀਬ ਹਾਂ, ਇਨ੍ਹਾਂ ਲੋਕਾਂ ਪਾਸ ਘਰ, ਬਾਰ, ਮਿਲਖ, ਜ਼ਿਮੀਂ, ਡੰਗਰ, ਸਭ[1] ਕੁਝ ਹੈ, ਪਰ

  1. ਲਿਖਤ ਵਿੱਚ ਸਭ ਦੀ ਥਾਂ "ਜਭ" ਲਿਖਿਆ ਹੋਇਆ ਹੈ