ਪੰਨਾ:ਚੰਬੇ ਦੀਆਂ ਕਲੀਆਂ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੩੮ )

ਪੈਸੇ ਮੇਰੇ ਗਰੀਬ ਦੇ ਡਕ ਲੈਂਦੇ ਹਨ। ਹੁਣ ਘਰ ਜਾਣ ਲਗਿਆਂ ਭਾਵੇਂ ਮੈਨੂੰ ਪਾਲਾ ਨਹੀਂ ਪਿਆ ਲਗਦਾ ਪਰ ਮੇਰੀ ਘਰ ਵਾਲੀ ਤਾਂ ਲਾਲ ਪੀਲੀ ਹੋਵੇਗੀ। ਕੰਬਲ ਤੋਂ ਬਿਨਾਂ ਐਤਕਾਂ ਦਾ ਸਿਆਲ ਕਿਵੇਂ ਨਿਭੇਗਾ?"

ਇਸ ਤਰ੍ਹਾਂ ਮਨ ਦੇ ਉਤਾਰ ਚੜ੍ਹਾ ਵਿਚ ਮਸਤ ਸੰਤੂ ਟੁਰਿਆ ਜਾਂਦਾ ਸੀ, ਜਦ ਸ਼ਿਵਾਲੇ ਵਾਲੇ ਮੋੜ ਪਾਸ ਪੁਜਿਆ ਤਾਂ ਕੀ ਵੇਖਦਾ ਹੈ ਕਿ ਸ਼ਿਵਾਲੇ ਦੇ ਪਿਛੇ ਕੋਈ ਚਿਟੀ ਜਹੀ ਬੁਚਕੀ ਪਈ ਹੈ। ਦਿਨ ਢਲ ਚਲਿਆ ਸੀ ਤੇ ਸੰਤੂ ਨੇ ਨੀਝ ਲਾਕੇ ਵੇਖਿਆ ਜੋ ਇਹ ਕੀ ਹੈ। ਆਖੇ:- ਇਹ ਪਥਰ ਭੀ ਨਹੀਂ, ਸ਼ਾਇਦ ਕੋਈ ਢੱਗਾ ਹੋਵੇ। ਪਰ ਢੱਗਾ ਭੀ ਨਹੀਂ, ਇਸਦਾ ਸਿਰ ਆਦਮੀ ਵਰਗਾ ਹੈ। ਪਰ ਇਹ ਚਿਟੇ ਸਿਰ ਵਾਲਾ ਆਦਮੀ ਇਥੇ ਕਿਉਂ ਪਿਆ ਹੈ?"

ਸੰਤੂ ਨੇੜੇ ਪਹੁੰਚਿਆ ਤਾਂ ਇਹ ਸਚ ਮੁਚ ਆਦਮੀ ਨਿਕਲਿਆ। ਸ਼ਿਵਾਲੇ ਦੀ ਕੰਧ ਨਾਲ ਨੰਗ ਮਲੰਗ ਓਟ ਲਾਕੇ ਬੈਠਾ ਸੀ, ਪਤਾ ਨਹੀਂ ਜੀਉਂਦਾ ਕਿ ਮੋਇਆ। ਸੰਤ ਦੇ ਮੱਥੇ ਤੇ ਤ੍ਰੇਲੀ ਆ ਗਈ, ਪਤਾ ਨਹੀਂ ਕਿਸੇ ਨੇ ਇਸਨੂੰ ਮਾਰ ਕੇ ਇਥੇ ਸੁਟ ਦਿਤਾ ਹੈ? ਜੇ ਮੈਂ ਇਸ ਨੂੰ ਛੇੜਿਆ ਤਾਂ ਡੰਡਾ ਬੇੜੀ ਮੈਨੂੰ ਮਿਲੇਗੀ, ਕੀ ਪਤਾ ਸਰਕਾਰ ਫਾਹੇ ਲਾ ਦਵੇ। ਇਹ ਸੋਚ ਕਰਕੇ ਉਹ ਓਥੋਂ ਟੁਰਦਾ ਹੋਇਆ।

ਪੰਜ ਕੁ ਕਦਮ ਜਾਕੇ ਉਸਨੇ ਮੁੜ ਪਿਛਾਂਹ ਡਿਠਾ ਤਾਂ ਉਹ ਆਦਮੀ ਹੁਣ ਦੀਵਾਰ ਦੀ ਓਟ ਛੱਡਕੇ ਹਿਲਦਾ ਜੁਲਦਾ ਨਜ਼ਰੀਂ ਪਿਆ। ਇਹ ਵੇਖਕੇ ਸੰਤੂ ਹੋਰ ਤ੍ਰਿਬਕਿਆ। "ਮੇਂ ਪਿਛੇ ਜਾਕੇ ਉਸਨੂੰ ਕਿਉਂ ਬਲਾਵਾਂ? ਨੰਗੇ ਮੁੰਗੇ ਆਦਮੀ