ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/50

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੩੯ )

ਭੀ ਭਲਾ ਕਦੀ ਭਲੇਮਾਣਸ ਹੁੰਦੇ ਹਨ? ਮੇਰਾ ਇਸ ਲਫੰਗੇ ਨਾਲ ਕੀ ਕੰਮ, ਕੀ ਪਤਾ ਇਹ ਭੂਤ ਹੋਵੇ, ਮੈਂ ਜਾਵਾਂ ਤੇ ਸੰਘੀਓਂ ਫੜ ਲਵੇ। ਮੇਰੇ ਪਾਸ ਪੰਜ ਰੁਪਏ ਭੀ ਹਨ। ਇਸ ਦੇ ਪਾਸ ਨਹੀਂ ਜਾਣਾ ਚਾਹੀਦਾ।"

ਇਹ ਸੋਚਾਂ ਸੋਚਦਾ ਸੰਤੂ ਅਗੇ ਨੂੰ ਟੁਰ ਪਿਆ, ਪਰ ਉਸਦੇ ਅੰਦਰੋਂ ਆਵਾਜ਼ ਆਈ: "ਸੰਤੂ, ਕੀ ਤੂੰ ਇਤਨਾਂ ਅਮੀਰ ਹੋ ਗਿਆ ਹੈ ਕਿ ਤੇਰੇ ਵਿਚ ਦਇਆ ਨਹੀਂ ਰਹੀ। ਸ਼ਰਮ ਕਰ, ਓਹ ਭੀ ਤੇਰੇ ਵਰਗਾ ਗਰੀਬ ਆਦਮੀ ਹੈ, ਚਲ ਪਿਛੇ ਮੁੜ।"

ਅਤੇ ਸੰਤੂ ਪਿਛੇ ਮੁੜਕੇ ਉਸ ਆਦਮੀ ਪਾਸ ਪਹੁੰਚਿਆ।

(੨)

ਨੇੜੇ ਪਹੁੰਚ ਕੇ ਸੰਤੂ ਨੇ ਵੇਖਿਆ ਕਿ ਓਪਰ ਆਦਮੀ ਸੋਹਣੇ ਹਡ ਕਾਠ ਦਾ ਗਭਰੂ ਹੈ, ਓਸਦੇ ਪਿੰਡੇ ਤੇ ਜ਼ਖਮ ਕੋਈ ਨਹੀਂ ਪਰ ਪਾਲੇ ਨਾਲ ਕੁਕੜੀ ਹੋਇਆ ਬੈਠਾ ਹੈ। ਸੰਤੂ ਨੇ ਉਸਦੇ ਮੂੰਹ ਵਲ ਗਹੁ ਨਾਲ ਵੇਖਿਆ ਤੇ ਓਪਰੇ ਆਦਮੀ ਨੇ ਭੀ ਇਕੇਰਾਂ ਅੱਖਾਂ ਖੋਲ੍ਹਕੇ ਸੰਤੂ ਨੂੰ ਵੇਖਿਆ। ਇਸ ਦੀਦਾਰ ਵਿਚ ਪਤਾ ਨਹੀਂ ਕੀ ਜਾਦੂ ਸੀ ਸੰਤੂ ਦੇ ਸ਼ੱਕ ਦੂਰ ਹੋ ਗਏ। ਉਸਨੇ ਫੌਰਨ ਆਪਣੀ ਚਾਦਰ ਲਾਹਕੇ ਉਸਦੇ ਉਤੇ ਦੇ ਦਿਤੀ ਅਤੇ ਬਾਹੋਂ ਫੜ ਉਸਨੂੰ ਊਠਾਕੇ ਪੁਛਨ ਲਗਾ: "ਲੈ ਮਿਤ੍ਰਾ, ਹੁਣ ਜਿਥੇ ਮਰਜ਼ੀ ਆਵੀ ਜਾਹ ਅਤੇ ਆਪਣੇ ਟਿਕਾਣੇ ਪਹੁੰਚ, ਕੋਈ ਹੋਰ ਗਲ ਬਾਤ ਹੋਵੇ ਤਾਂ ਭੀ ਦਸ ਦੇ, ਤੂੰ ਟੁਰ ਫਿਰ ਤਾਂ ਸਕਦਾ ਹੈਂ?

ਇਸਦਾ ਉਤਰ ਕੋਈ ਨਾ ਮਿਲਿਆ। ਸੰਤ ਨੇ ਹੈਰਾਨ ਹੋਕੇ ਪੁਛਿਆ: “ਤੂੰ ਬੋਲਦਾਂ ਕਿਉਂ ਨਹੀਂ? ਇਥੇ .