ਪੰਨਾ:ਚੰਬੇ ਦੀਆਂ ਕਲੀਆਂ.pdf/65

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੫੪ )

ਨੌਕਰ-'ਸਾਡੇ ਸਾਹਿਬ ਨੂੰ ਹੁਣ ਬੂਟਾਂ ਦੀ ਲੋੜ ਨਹੀਂ ਉਹ ਮਰ ਚੁਕਾ ਹੈ।'

ਸੰਤੂ- 'ਇਹ ਕਿਵੇਂ ਹੋ ਸਕਦਾ ਹੈ?'

ਨੌਕਰ-'ਤੁਸਾਡੇ ਪਾਸੋਂ ਜਾਕੇ ਸਾਹਿਬ ਨੂੰ ਘਰ ਪਹੁੰਚਣ ਦੀ ਵੇਹਲ ਨਹੀਂ ਮਿਲੀ। ਉਹ ਫ਼ਿਟਨ ਦੇ ਵਿਚ ਹੀ ਮਰ ਗਿਆ। ਜਦ ਘਰ ਪਹੁਚਕੇ ਅਸੀਂ ਫ਼ਿਟਨ ਦਾ ਬੂਹਾ ਸਾਹਿਬ ਦੇ ਉਤਰਨ ਵਾਸਤੇ ਖੋਲ੍ਹਿਆ ਤਾਂ ਉਹ ਮਰਕੇ ਇਤਨਾ ਆਕੜ ਚੁਕਾ ਹੈ ਕਿ ਅਸੀਂ ਬੜੀ ਮੁਸ਼ਕਿਲ ਨਾਲ ਗਡੀਓ ਬਾਹਰ ਕਢਿਆ। ਸਾਡੀ ਮੇਮ ਸਾਹਿਬ ਨੇ ਮੈਨੂੰ ਫ਼ੌਰਨ ਦੁੜਾਇਆ ਕਿ ਛੇਤੀ ਮੋਚੀ ਨੂੰ ਕਹੋ, ਬੂਟਾਂ ਦੀ ਲੋੜ ਨਹੀਂ, ਨਰਮ ਸਲੀਪਰ ਬਣਾ ਦਿਓ, ਉਹ ਮੁਰਦੇ ਨੂੰ ਦਫਨਾਨ ਲਗਿਆਂ ਪਵਾਏ ਜਾਣਗੇ। ਮੈਨੂੰ ਸਲੀਪਰ ਛੇਤੀ ਬਣਾ ਦਿਓ ਮੈਂ ਨਾਲ ਲੈਕੇ ਜਾਣੇ ਹਨ। "

ਹਰੀ ਦੂਤ ਨੇ ਬਚਿਆ ਹੋਇਆ ਚਮੜਾ ਅਤੇ ਸਲੀਪਰ ਕਾਗਜ਼ ਵਿਚ ਲਪੇਟੇ ਅਤੇ ਉਸ ਨੌਕਰ ਦੇ ਹਵਾਲੇ ਕਰ ਦਿਤੇ।

(੭)

ਸਮਾਂ ਹੌਲੇ ੨ ਬੀਤਦਾ ਗਿਆ ਤੇ ਹਰੀ ਦੂਤ ਨੂੰ ਸੰਤੂ ਪਾਸ ਰਹਿੰਦਿਆਂ ਛੇ ਸਾਲ ਗੁਜ਼ਰ ਗਏ। ਉਸ ਦੀਆਂ ਆਦਤਾਂ ਵਿਚ ਕੋਈ ਫਰਕ ਨਾ ਪਿਆ। ਨਾ ਬਾਹਰ ਕਿਤੇ ਜਾਵੇ ਅਤੇ ਨਾਂ ਕਿਸੇ ਨਾਲ ਬਿਨਾਂ ਮਤਲਬ ਦੇ ਬੋਲੇ। ਇਸ ਲੰਮੇ ਸਮੇਂ ਵਿਚ ਉਹ ਕੇਵਲ ਦੋ ਬਾਰ ਹਸਿਆ ਸੀ, ਇਕ ਤਾਂ ਜਦੋਂ ਬਿਸ਼ਨੀ ਨੇ ਉਸ ਨੂੰ ਰੋਟੀ ਦਿਤੀ ਸੀ ਤੇ ਦੂਜਾ ਜਦ ਸਾਹਿਬ ਬਹਾਦੁਰ ਝੌਂਪੜੀ ਵਿਚ ਆਇਆ ਸੀ। ਸੰਤੂ ਉਸ ਦੇ ਕੰਮ ਤੇ ਬਹੁਤ