ਪੰਨਾ:ਚੰਬੇ ਦੀਆਂ ਕਲੀਆਂ.pdf/66

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫੫ )

ਪ੍ਰਸੰਨ ਸੀ। ਹੁਣ ਉਸਨੇ ਇਹ ਪੁਛਣਾ ਹੀ ਛਡ ਦਿਤਾ ਕਿ ਤੂੰ ਕਿਥੋਂ ਆਇਆ ਹੈਂ?

ਇਕ ਦਿਨ ਸਾਰੇ ਘਰ ਵਿਚ ਬੈਠੇ ਸਨ ਕਿ ਸੰਤੂ ਦੇ ਮੁੰਡੇ ਨੇ ਆਕੇ ਕਿਹਾ:-"ਚਾਚਾ ਹਰੀ ਦੂਤ, ਅਹ ਵੇਖੋ, ਇਕ ਜ਼ਨਾਨੀ ਦੋ ਕੁੜੀਆਂ ਨੂੰ ਨਾਲ ਲੈਕੇ ਆ ਰਹੀ ਹੈ ਤੇ ਕੁੜੀਆਂ ਵਿਚੋਂ ਇਕ ਲੰਗੜੀ ਹੈ।"

ਇਹ ਗਲ ਸੁਣਦਿਆਂ ਸਾਰ ਹਰੀ ਦੂਤ ਨੇ ਕੰਮ ਛਡ ਦਿਤਾ ਅਤੇ ਬਾਰੀ ਵਿਚੋਂ ਦੇਖਣ ਲਗਾ। ਆਪਣਾ ਕੰਮ ਛੱਡਕੇ ਹਰੀ ਦੂਤ ਬਾਰੀ ਵਿਚੋਂ ਬਾਹਰ ਨੂੰ ਬੜੀ ਅਜੀਬ ਦ੍ਰਿਸ਼ਟੀ ਨਾਲ ਵੇਖ ਰਿਹਾ ਸੀ।

ਜਦ ਉਹ ਜ਼ਨਾਨੀ ਦੋਹਾਂ ਕੁੜੀਆਂ ਨੂੰ ਨਾਲ ਲੈਕੇ ਅੰਦਰ ਆਈ ਤਾਂ ਸੰਤੂ ਨੇ ਉਠਕੇ ਉਸਦਾ ਆਦਰ ਕੀਤਾ ਤੇ ਬੈਠਣ ਨੂੰ ਥਾਂ ਦਿਤੀ। ਕੁੜੀਆਂ ਸਹਿਮ ਕੇ ਜ਼ਨਾਨੀ ਦੇ ਨੇੜੇ ਖੜੀਆਂ ਸਨ। ਦੋਹਾਂ ਦੀ ਆਯੂ ਇਕੋ, ਸ਼ਕਲ ਇਕੋ, ਲਿਬਾਸ ਇਕੋ ਸੀ। ਫਰਕ ਕੇਵਲ ਇਹੋ ਸੀ ਕਿ ਇਕ ਖਬੀ ਲੱਤੋਂ ਲੰਗੜੀ ਸੀ। ਜ਼ਨਾਨੀ ਨੇ ਆਖਿਆ: "ਮੈਨੂੰ ਇਨ੍ਹਾਂ ਕੁੜੀਆਂ ਵਾਸਤੇ ਬੂਟ ਬਣਾ ਦਿਓ।"

ਸੰਤੂ ਨੇ ਕਿਹਾ: "ਸਤਿ ਬਚਨ, ਮੇਰਾ ਆਦਮੀ ਹਰੀਦੂਤ ਬੜਾ ਕਾਰੀਗਰ ਹੈ, ਅਸੀਂ ਕਦੀ ਛੋਟੀਆਂ ਕੁੜੀਆਂ ਦੇ ਬੂਟ ਨਹੀਂ ਬਣਾਏ ਪਰ ਇਹ ਮੰਡਾ ਚੰਗਾ ਕੰਮ ਕਰ ਦੇਵੇਗਾ।"

ਸੰਤੂ ਨੇ ਹਰੀਦਤ ਵਲ ਵੱਖਿਆ ਤਾਂ ਹੈਰਾਨ ਹੋਇਆ ਹਰੀ ਦੂਤ ਕੁੜੀਆਂ ਨੂੰ ਬਿਟ ਬਿਟ ਵੇਖ ਰਿਹਾ ਸੀ। ਕੰਮ ਧੰਦਾ ਉਸਦੀ ਝੋਲੀ ਵਿਚ ਐਵੇਂ ਹੀ ਪਿਆ ਸੀ, ਪਰ ਉਸ ਦੀ