ਪੰਨਾ:ਚੰਬੇ ਦੀਆਂ ਕਲੀਆਂ.pdf/71

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੬੦ )

ਬਿਨਾਂ ਬੱਚੇ ਕਿਵੇਂ ਜੀ ਸਕਦੇ ਹਨ?

ਮੈਨੂੰ ਉਸ ਜ਼ਨਾਨੀ ਤੇ ਤਰਸ ਆਇਆ, ਇਕ ਕੁੜੀ ਨੂੰ ਚੁਕ ਕੇ ਮੈਂ ਉਸ ਦੀ ਛਾਤੀ ਤੇ ਰਖਿਆ ਅਤੇ ਦੂਜੀ ਨੂੰ ਉਸ ਦੇ ਹੱਥ ਵਿਚ ਫੜਾਇਆ ਤੇ ਨਿਰੰਕਾਰ ਦੇ ਹਜ਼ੂਰ ਮੁੜ ਆਇਆ। ਵਾਪਸ ਆਕੇ ਮੈਂ ਬੇਨਤੀ ਕੀਤੀ ਕਿ "ਉਸ ਜ਼ਨਾਨੀ ਦਾ ਮਰਦ ਇਕ ਬ੍ਰਿਛ ਤਲੇ ਆਕੇ ਮਰ ਗਿਆ। ਉਸ ਦੀਆਂ ਦੋ ਸਜਰੀਆਂ ਕੁੜੀਆਂ ਹਨ, ਉਹ ਕਹਿੰਦੀ ਹੈ, ਮਾਂ ਬਾਪ ਤੋਂ ਬਿਨਾਂ ਬੱਚੇ ਕਿਵੇਂ ਜੀ ਸਕਦੇ ਹਨ-ਮੈਂ ਇਸ ਵਾਸਤੇ ਉਸ ਦੀ ਰੂਹ ਨਹੀਂ ਲਈ।"

ਅਕਾਲ ਪੁਰਖ ਵਲੋਂ ਹੁਕਮ ਹੋਇਆ-ਜਾਓ, ਉਸ ਜ਼ਨਾਨੀ ਦੀ ਰੂਹ ਲਵੋ ਤੇ ਇਨ੍ਹਾਂ ਤਿੰਨਾਂ ਸਵਾਲਾਂ ਦੇ ਜਵਾਬ ਸਿਖ ਕੇ ਆਓ:

(੧)ਆਦਮੀ ਦੇ ਅੰਦਰ ਕੀ ਵਸਦਾ ਹੈ?

(੨) ਆਦਮੀ ਨੂੰ ਕਿਸ ਗਲ ਦਾ ਪਤਾ ਨਹੀਂ?

(3) ਜੀਵਨ ਆਧਾਰ ਕੀ ਹੈ?

ਜਦ ਇਨ੍ਹਾਂ ਤਿਨਾਂ ਸਵਾਲਾਂ ਦੇ ਜਵਾਬ ਸਿਖ ਲਵੇਂਗਾ ਤਦ ਤੈਨੂੰ ਵਾਪਸ ਆਵਣ ਦੀ ਆਗਿਆ ਹੈ।

ਮੈਂ ਫਿਰ ਵਾਪਸ ਧਰਤੀ ਤੇ ਆਇਆ ਤੇ ਉਸ ਜ਼ਨਾਨੀ ਦੀ ਆਤਮਾ ਲੈ ਲਈ। ਬੱਚੀਆਂ ਉਸ ਦੀ ਛਾਤੀ ਤੋਂ ਡਿਗ ਪਈਆਂ, ਮਰਨ ਲਗਿਆਂ ਉਸ ਨੇ ਪਾਸਾ ਪਰਤਿਆ ਤੇ ਇਕ ਕੁੜੀ ਦੀ ਖੱਬੀ ਲੱਤ ਉਸ ਦੇ ਤੱਲੇ ਆਕੇ ਮਰੋੜੀ ਗਈ। ਮੈਂ ਰੂਹ ਨੂੰ ਲੈਕੇ ਪਿੰਡ ਤੋਂ ਬਾਹਰ ਅਕਾਸ਼ ਵਿਚ ਚੜ੍ਹਿਆ ਪਰ ਇਕ ਹਵਾ ਚਲੀ, ਮੇਰੇ ਖੰਬ ਝੜ ਗਏ ਤੇ ਰੂਹ ਕੱਲ੍ਹੀ