ਪੰਨਾ:ਚੰਬੇ ਦੀਆਂ ਕਲੀਆਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੧ )

ਨਿਰੰਕਾਰ ਪਾਸ ਗਈ, ਮੈਂ ਉਥੇ ਹੀ ਡਿਗ ਪਿਆ। ਮੈਂ ਉਸ ਖੇਤ ਵਿਚ ਕੱਲ੍ਹਾ ਤੇ ਨੰਗਾ ਪਿਆ ਸਾਂ। ਮੈਨੂੰ ਮਨੁਸ਼ ਬਣਕੇ ਪਤਾ ਲਗਾ ਜੋ ਭੁਖ ਤੇ ਪਾਲਾ ਕੀ ਹੁੰਦੇ ਹਨ। ਮੈਨੂੰ ਭੁਖ ਲਗੀ ਹੋਈ ਸੀ ਤੇ ਪਾਲੇ ਨਾਲ ਕੁਕੜੀ ਹੋਇਆ ਪਿਆ ਸਾਂ, ਨਾਲ ਦੇ ਸ਼ਿਵਾਲੇ ਦਾ ਦਰਵਾਜ਼ਾ ਬੰਦ ਸੀ, ਇਸ ਲਈ ਸ਼ਿਵਾਲੇ ਦੀ ਕੰਧ ਦੇ ਓਹਲੇ ਬੈਠ ਗਿਆ। ਸ਼ਾਮ ਪੈ ਗਈ ਤੇ ਮੈਂ ਤਕਲੀਫ਼ ਵਿਚ ਸਾਂ, ਮੈਂ ਤੈਨੂੰ ਆਉਂਦਾ ਦੇਖਿਆ। ਤੇਰੇ ਚੇਹਰੇ ਨੂੰ ਵੇਖਕੇ ਮੈਂ ਡਰ ਗਿਆ। ਤੂੰ ਆਪਣੇ ਤੇ ਆਪਣੇ ਬਾਲ ਬੱਚਿਆਂ ਦੇ ਖਾਣ ਪੀਣ ਦੇ ਫਿਕਰ ਵਿਚ ਤੁਰਿਆ ਜਾਂਦਾ ਸੀ। ਮੈਂ ਕਿਹਾ ਇਸ ਆਦਮੀ ਨੂੰ ਮੇਰੇ ਤੇ ਕੋਈ ਤਰਸ ਨਹੀਂ ਤੇ ਆਪਣਾ ਹੀ ਫਿਕਰ ਹੈ। ਜਦ ਤੂੰ ਮੇਰੇ ਵਲ ਵੇਖਿਆ ਤਾਂ ਤੇਰਾ ਮੂੰਹ ਹੋਰ ਭੀ ਭਿਆਨਕ ਦਿਸਿਆ, ਮੈਂ ਨਿਰਾਸ਼ ਹੋ ਗਿਆ, ਪਰ ਜਦ ਤੂੰ ਥੋੜਾ ਦੂਰ ਜਾਕੇ ਮੁੜਿਆ ਤਾਂ ਮੈਂ ਵੇਖਿਆ ਤੂੰ ਆਦਮੀ ਹੀ ਹੋਰ ਸੀ। ਪਹਿਲਾਂ ਤੇਰੇ ਮੁਖੜੇ ਤੇ ਮੌਤ ਦੇ ਨਿਸ਼ਾਨ ਸਨ, ਹੁਣ ਜੀਵਨ ਦੀ ਝਲਕ ਸੀ। ਮਨੂੰ ਤੇਰੇ ਹਿਰਦੇ ਵਿਚ ਅਕਾਲ ਪੁਰਖੁ ਦੀ ਜੋਤ ਨਜ਼ਰ ਪਈ। ਤੂੰ ਮੇਰੇ ਨੇੜੇ ਆਕੇ ਚਾਦਰ ਦਿਤੀ, ਉਠਾਇਆ ਤੇ ਆਪਣੇ ਨਾਲ ਘਰ ਲੈ ਆਇਆ। ਘਰ ਆਉਦਿਆਂ ਮੈਂ ਬਿਸ਼ਨੀ ਦਾ ਮੂੰਹ ਵੇਖਿਆ। ਉਹ ਤੇਰੇ ਨਾਲੋਂ ਭੀ ਜ਼ਿਆਦਾ ਭਿਆਨਕ ਸੀ। ਜਦ ਉਹ ਤੇਰੇ ਉਤੇ ਨਰਾਜ਼ ਹੋਕੇ ਬੋਲਦੀ ਸੀ ਉਸਦੇ ਦਿਮਾਗ਼ ਉਤੇ ਕਾਲ ਦਾ ਕਬਜ਼ਾ ਸੀ। ਮੌਤ ਦੀ ਬਦਬੂ ਵਿਚ ਮੇਰਾ ਸਾਹ ਭੀ ਰੁਕ ਚਲਿਆ ਸੀ, ਓਹ ਮੈਨੂੰ ਘਰੋਂ ਬਾਹਰ ਕਢਣਾ ਚਾਹੁੰਦੀ ਸੀ, ਪਰ ਮੈਨੂੰ ਪਤਾ ਸੀ ਕਿ ਜੇ ਇਸ