ਪੰਨਾ:ਚੰਬੇ ਦੀਆਂ ਕਲੀਆਂ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੨ )

ਨੇ ਮੈਨੂੰ ਕਢ ਦਿਤਾ ਤਾਂ ਇਸਦੀ ਆਤਮਾ ਮਰ ਜਾਏਗੀ। ਫੇਰੇ ਤੂੰ ਉਸਨੂੰ ਰਬ ਦਾ ਨਾਮ ਲੈਕੇ ਪਿਆਰ ਨਾਲ ਸਮਝਾਇਆ ਤੇ ਬਿਸ਼ਨੀ ਦਾ ਮੁਖੜਾ ਬਦਲ ਗਿਆ। ਜਦ ਉਹ ਰੋਟੀ ਪਾਣੀ ਲੈਕੇ ਆਈ ਤਾਂ ਮੈਂ ਵੇਖਿਆ ਉਸ ਦੇ ਦਿਮਾਗ਼ ਪਰ ਕਾਲ ਦਾ ਕਬਜ਼ਾ ਨਹੀਂ ਸੀ, ਉਸ ਵਿਚ ਮੌਤ ਨਹੀਂ, ਜੀਵਨ ਸੀ ਤੇ ਨਿਰੰਕਾਰ ਦੀ ਝਲਕ ਸੀ। ਹੁਣ ਮੈਨੂੰ ਪਹਿਲੇ ਸਵਾਲ ਦਾ ਜਵਾਬ ਮਿਲਿਆ।

ਆਦਮੀ ਦੇ ਅੰਦਰ ਕੀ ਵਸਦਾ ਹੈ?

ਮੈਂ ਸਮਝ ਗਿਆ ਕਿ ਆਦਮੀ ਦੇ ਅੰਦਰ ਪ੍ਰੇਮ ਵਸਦਾ ਹੈ। ਮੈਂ ਖੁਸ਼ ਹੋਇਆ ਕਿ ਅਕਾਲ ਪੁਰਖ ਨੇ ਮੈਨੂੰ ਛੇਤੀ ਹੀ ਪਹਿਲੇ ਸਵਾਲ ਦਾ ਜਵਾਬ ਦੇ ਦਿੱਤਾ ਹੈ। ਇਸੇ ਕਾਰਨ ਮੈਂ ਹਸਿਆ।

ਤੁਹਾਡੇ ਪਾਸ ਰਹਿੰਦਿਆਂ ਸਾਲ ਬੀਤ ਗਿਆ। ਇਕ ਦਿਨ ਉਹ ਸਾਹਿਬ ਬਹਾਦੁਰ ਆਇਆ ਤੇ ਕਹਿਣ ਲਗਾ ਜੁਤੀ ਜ਼ਰੂਰ ਇਕ ਸਾਲ ਚਲੇ। ਮੈਂ ਉਸਦੇ ਮੁੰਹ ਵਲ ਵੇਖਿਆ ਤੇ ਉਸਦੇ ਮੋਢੇ ਦੇ ਪਿਛੇ ਆਪਣੇ ਹੀ ਇਕ ਸਾਥੀ ਰੱਬੀ ਦੂਤ ਨੂੰ ਵੇਖਿਆ ਪਰ ਮੇਰੇ ਸਿਵਾ ਹੋਰ ਕਿਸੇ ਨੇ ਉਸ ਦੂਤ ਨੂੰ ਨਾ ਵੇਖਿਆ ਪਰ ਮੈਂ ਸਮਝ ਗਿਆ ਕਿ ਅਜ ਦਿਨ ਡੁਬਨ ਤੋਂ ਪਹਿਲਾਂ ਇਹ ਸਾਹਿਬ ਬਹਾਦੁਰ ਮਰ ਜਾਵੇਗਾ ਪਰ ਇਹ ਦਾਹਵੇ ਬੰਨ੍ਹਦਾ ਹੈ ਸਾਲਾਂ ਦੇ। ਹੁਣ ਮੈਂ ਦੂਜੇ ਸਵਾਲ ਦਾ ਜਵਾਬ ਸਮਝਿਆ।

ਆਦਮੀ ਨੂੰ ਕਿਸ ਗਲ ਦਾ ਪਤਾ ਨਹੀਂ?

ਆਦਮੀ ਨੂੰ ਆਪਣੀ ਲੋੜਾਂ ਦਾ ਪਤਾ ਨਹੀਂ। ਮੈਂ ਹੁਣ ਹਸਿਆ ਕਿਉਂ ਜੋ ਮੇਰੇ ਦੂਜੇ ਸਵਾਲ ਦਾ ਜਵਾਬ ਮਿਲ ਚੁਕਾ