ਪੰਨਾ:ਚੰਬੇ ਦੀਆਂ ਕਲੀਆਂ.pdf/74

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੬੩ )

ਸੀ ਤੇ ਮੇਰੀ ਆਜ਼ਾਦੀ ਵਿਚ ਥੋੜਾ ਚਿਰ ਬਾਕੀ ਸੀ। ਇਸ ਉਡੀਕ ਵਿਚ ਮੈਂ ਇਥੇ ਪੰਜ ਸਾਲ ਹੋਰ ਕਟੇ। ਜਦ ਇਹ ਜ਼ਨਾਨੀ ਅਜ ਕੁੜੀਆਂ ਸਣੇ ਆਈ ਤਾਂ ਮੈਂ ਲੰਗੜੀ ਕੁੜੀ ਨੂੰ ਪਛਾਣ ਲਿਆ। ਜਦ ਜ਼ਨਾਨੀ ਨੇ ਕੁੜੀਆਂ ਦੀ ਸਾਰੀ ਵਿਥਿਆ ਸੁਣਾਈ ਤਾਂ ਮੈਂ ਸੋਚਿਆ: "ਮੈਨੂੰ ਇਨ੍ਹਾਂ ਦੀ ਮਾਂ ਕਹਿੰਦੀ ਸੀ ਕਿ ਮਾਂ ਪਿਉ ਤੋਂ ਬਿਨਾਂ ਬਚੇ ਕਿਵੇਂ ਜੀ ਸਕਦੇ ਹਨ, ਊਸਦੀ[1] ਇਹ ਗਲ ਮੰਨਣ ਦੇ ਕਾਰਨ ਮੈਨੂੰ ਸਜ਼ਾ ਹੋਈ ਪਰ ਵੇਖੋ ਕੁੜੀਆਂ ਪਲ ਪਈਆਂ ਹਨ ਤੇ ਰਾਜ਼ੀ ਬਾਜ਼ੀ ਹਨ। ਜਦ ਅਜ ਵਾਲੀ ਜ਼ਨਾਨੀ ਨੇ ਇਨ੍ਹਾਂ ਕੁੜੀਆਂ ਨੂੰ ਪਿਆਰ ਨਾਲ ਚੁੰਮਿਆ। ਤਾਂ ਉਸ ਵਿਚ ਭੀ ਅਕਾਲ ਪੁਰਖ ਦੀ ਝਲਕ ਸੀ। ਮੇਰੇ ਤੀਸਰੇ, ਸਵਾਲ:

ਜੀਵਨ ਅਧਾਰ ਕੀ ਹੈ?

ਦਾ ਜਵਾਬ ਮਿਲ ਗਿਆ। ਮੈਨੂੰ ਪਤਾ ਲਗਾ ਕਿ ਜੀਵਨ ਅਧਾਰ ਮਾਂ, ਪਿਉ, ਧਨ, ਦੌਲਤ ਨਹੀਂ, ਜੀਵਨ ਅਧਾਰ ਅਕਾਲ ਪੁਰਖ ਆਪ ਹੈ।

ਮੈਨੂੰ ਹੁਣ ਪਤਾ ਲਗ ਚੁਕਾ ਹੈ ਕਿ ਲੋਕ ਚਿੰਤਾ ਨਾਲ ਆਪਣਾ ਕੁਝ ਨਹੀਂ ਸੁਆਰਦੇ। ਜਦ ਉਹ ਪ੍ਰੇਮ ਕਰਦੇ ਹਨ ਤਾਂ ਕੁਝ ਸੌਰਦਾ ਹੈ। ਉਸ ਮਾਂ ਨੂੰ ਪਤਾ ਨਹੀਂ ਸੀ ਕਿ ਬੱਚਿਆਂ ਨੂੰ ਪਾਲਣ ਵਾਸਤੇ ਕਿਸ ਚੀਜ਼ ਦੀ ਲੋੜ ਹੈ। ਸਾਹਿਬ ਬਹਾਦਰ ਨੂੰ ਪਤਾ ਨਹੀਂ ਕਿ ਮੈਨੂੰ ਕਿਸ ਕਿਸਮ ਦੇ ਬੂਟਾਂ ਦੀ ਲੋੜ ਹੈ। ਕਿਸੇ ਵੀ ਬੰਦੇ ਨੂੰ ਪਤਾ ਨਹੀਂ ਕਿ ਸ਼ਾਮ ਨੂੰ ਉਸਨੂੰ ਕੋਟ ਦੀ ਲੋੜ ਪਵੇਗੀ ਕਿ ਖ਼ਫ਼ਨ ਦੀ। ਮੈਂ ਜੇਕਰ ਛੇ ਸਾਲ ਇਥੇ ਗੁਜ਼ਾਰਾ ਕੀਤਾ ਹੈ ਤਾਂ ਅਕਾਲ ਪੁਰਖ ਦੀ ਦਇਆ

  1. ਇਹ ਸ਼ਬਦ ਗ਼ਲਤ ਲੱਗਦਾ ਹੈ ਅਸਲ ਸ਼ਬਦਜੋੜ 'ਉਸਦੀ' ਹੋਣੇ ਚਾਹੀਦੇ ਹਨ।