ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੪ )

 ਨਾਲ। ਬੰਦਾ ਬੰਦੇ ਦਾ ਪਾਲਣਹਾਰ ਨਹੀਂ। ਹਰ ਇਕ ਜੀਵ ਦਾ ਅਧਾਰ ਆਪ ਪ੍ਰੇਮ ਸਰੂਪ ਅਕਾਲ ਪੁਰਖ ਹੈ। ਇਹ ਗਲਾਂ ਕਰਦਿਆਂ ਹੀ ਹਰੀਦੂਤ ਦੇ ਖੰਬ ਲਗ ਪਏ, ਛਤ ਪਾਟ ਗਈ ਤੇ ਉਹ ਇਉਂ ਆਖਦਾ ਹੋਇਆ ਅਕਾਸ਼ ਵਲ ਉਡ ਗਿਆ:

"ਸਾਚ ਕਹੌਂ ਸੁਨ ਲੇਹੁ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਯੋ॥"

—0—

ਕੁੜੀਆਂ ਦੀ ਸਿਆਣਪ

ਸਾਵਣ ਦਾ ਮਹੀਨਾ ਅਤੇ ਸ਼ਹਿਰ ਸ੍ਰੀ ਅੰਮ੍ਰਿਤਸਰ ਜੀ ਦਾ, ਮੀਂਹ ਪੈਕੇ ਹੁਣੇ ਹਟਿਆ ਸੀ, ਅਤੇ ਮੀਂਹ ਵਾਲੇ ਪਾਣੀ ਨਾਲ ਗਲੀਆਂ ਵਿਚ ਚਿੱਕੜ ਬੇਅੰਤ ਕਠਾ ਹੋ ਗਿਆ ਸੀ।

ਇਕ ਤੰਗ ਕੂਚੇ ਵਿਚ ਆਮੋਂ ਸਾਮ੍ਹਣੇ ਦੇ ਮਕਾਨ ਸਨ, ਇਨ੍ਹਾਂ ਵਿਚੋਂ ਦੋ ਕੁੜੀਆਂ ਨਿਕਲੀਆਂ। ਇਨ੍ਹਾਂ ਘਰਾਂ ਵਿਚਕਾਰ ਗਲੀ ਵਿਚ ਛੋਟਾ ਜਿਹਾ ਟੋਆ ਸੀ, ਜਿਸ ਵਿਚ ਚਿਕੜ ਵਾਲਾ ਮੈਲਾ ਪਾਣੀ ਕਠਾ ਹੋ ਗਿਆ ਸੀ। ਇਕ ਕੁੜੀ ਮਸਾਂ ਪੰਜਾਂ ਸਾਲਾਂ ਦੀ ਸੀ, ਤੇ ਦੂਜੀ ਕੋਈ ਵਰ੍ਹਾ ਕੁ ਵਡੀ ਜਾਪਦੀ ਸੀ। ਦੋਹਾਂ ਦੀਆਂ ਮਾਵਾਂ ਨੇ ਕੁੜੀਆਂ ਨੂੰ ਨਵੇਂ ਝੱਗੇ ਪਾਏ ਸਨ, ਛੋਟੀ ਦੇ ਨੀਲੇ ਰੰਗ ਦਾ ਤੇ ਵਡੀ ਦਾ ਪੀਲੀ ਦਰਿਆਈ ਦਾ ਸੀ, ਤੇ ਦੋਹਾਂ ਦੇ ਸਿਰਾਂ ਉਤੇ ਸੁੰਦਰ ਲਾਲ ਰੁਮਾਲ ਸਨ। ਆਪਣੇ ਘਰਾਂ ਵਿਚੋਂ