ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੫ )

ਨਿਕਲਦਿਆਂ ਹੀ ਕੁੜੀਆਂ ਨੇ ਇਕ ਦੂਜੀ ਨੂੰ ਸੋਹਣੇ ਝੱਗੇ ਵਿਖਾਏ ਤੇ ਫੇਰ ਖੇਡਣਾ ਸ਼ੁਰੂ ਕੀਤਾ। ਖੇਡਦਿਆਂ ੨ ਉਨ੍ਹਾਂ ਨੇ ਪਾਣੀ ਦੇ ਛਿੱਟੇ ਉਡਾਣ ਦਾ ਖਿਆਲ ਕੀਤਾ ਤੇ ਛੋਟੀ ਕੁੜੀ ਸੁਥਣ ਸਣੇ ਪਾਣੀ ਵਿਚ ਵੜਨ ਲਗੀ। ਵਡੀ ਨੇ ਆਖਿਆ: "ਨਾ ਨਾਮੋ, ਸੁਥਣ ਸਣੇ ਵਿਚ ਨਾ ਵੜ, ਮਾਂ ਦੇਖੂਗੀ ਤਾਂ ਮਾਰੂਗੀ, ਵੇਖ ਮੈਂ ਭੀ ਸੁਥਣ ਲਾਹਨੀ ਹਾਂ ਤੂੰ ਭੀ ਲਾਹ ਲੈ, ਫੇਰ ਪਾਣੀ ਵਿਚ ਵੜਾਂਗੀਆਂ।"

ਦੋਹਾਂ ਨੇ ਸੁਥਣਾਂ ਲਾਹ ਦਿਤੀਆਂ, ਝੁਗਿਆਂ ਨੂੰ ਸੰਭਾਲ ਕੇ ਪਾਣੀ ਵਿਚ ਇਕ ਦੂਜੇ ਵਲ ਤੁਰਨ ਲਗੀਆਂ। ਨ੍ਹਾਮੋ ਨੂੰ ਗਿਟਿਆਂ ਤਕ ਪਾਣੀ ਆਇਆ ਤੇ ਉਹ ਡਰ ਗਈ।

"ਮਾਇਆ, ਪਾਣੀ ਡੂੰਘਾ ਹੈ, ਮੈਨੂੰ ਡਰ ਆਂਦਾ ਹੈ।"

ਮਾਇਆ ਨੇ ਆਖਿਆ:- "ਨਾਮੋ ਡਰ ਨਾ, ਡੂੰਘਾ ਨਹੀਂ, ਤੁਰੀਆ।"

ਜਦ ਕੁੜੀਆਂ ਨੇੜੇ ਹੋਈਆਂ ਤਾਂ ਮਾਇਆ ਨੇ ਆਖਿਆ:- "ਨਾਮੋ ਪੈਰ ਹੌਲੀ ਹੌਲੀ ਰਖ, ਛਿਟੇ ਨਾ ਪਾ।"

ਇਹ ਗਲ ਅਜੇ ਮਾਇਆ ਦੇ ਮੂੰਹ ਵਿਚ ਹੀ ਸੀ ਕਿ ਨ੍ਹਾਮੋ ਨੇ ਪੈਰ ਚੁਕਕੇ ਜ਼ੋਰ ਨਾਲ ਰਖਿਆ ਤੇ ਪਾਣੀ ਉਛਲ ਕੇ ਮਾਇਆ ਦੇ ਝੱਗੇ ਤੇ ਪਿਆ ਤੇ ਕੁਝ ਛਿੱਟਾਂ ਉਸ ਦੀਆਂ ਅੱਖਾਂ ਅਤੇ ਮੂੰਹ ਉਤੇ ਜਾ ਪਈਆਂ। ਆਪਣਾ ਝੱਗਾ ਖਰਾਬ ਹੋਇਆ ਦੇਖਕੇ ਮਾਇਆ ਨਾਮੋ ਨੂੰ ਮਾਰਨ ਲਈ ਉਸ ਵਲ ਤੁਰੀ। ਨਾਮੋ ਡਰ ਗਈ ਤੇ ਪਾਣੀ ਵਿਚੋਂ ਛੇਤੀ ੨ ਨਿਕਲਣ ਦੀ ਕਰਨ ਲਗੀ। ਇਸ ਵੇਲੇ ਮਾਇਆ ਦੀ ਮਾਂ ਬਾਹਰ ਨਿਕਲੀ ਤੇ ਆਪਣੀ ਧੀ ਦਾ ਝੱਗਾ ਖਰਾਬ ਹੋਇਆ ਵੇਖਕੇ ਲਾਲ