ਪੰਨਾ:ਚੰਬੇ ਦੀਆਂ ਕਲੀਆਂ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੬੬ )

ਅੰਗਾਰ ਹੋ ਗਈ ਤੇ ਗੁਸੇ ਨਾਲ ਆਖਿਓਸੁ: "ਨੀ ਖਸਮਾਂ ਨੂੰ ਖਾਣੀਏਂ। ਝੱਗੇ ਨੂੰ ਕੀ ਕੀਤਾ ਈ?"

ਮਾਇਆ ਬੋਲੀ:- "ਨਾਮੋ ਨੇ ਜਾਣ ਬੁਝਕੇ ਪਾਣੀ ਪਾਇਆ ਹੈ।"

ਮਾਇਆ ਦੀ ਮਾਂ ਨੇ ਉਸੇ ਵੇਲੇ ਨਾਮੋ ਨੂੰ ਗਤੋਂ ਫੜਕੇ ਦੋ ਚਾਰ ਠੋਕ ਦਿਤੀਆਂ। ਨਾਮੋ ਨੇ ਚੀਕਣਾ ਸ਼ੁਰੂ ਕੀਤਾ ਤੇ ਉਸ ਦੀਆਂ ਚੀਕਾਂ ਨਾਲ ਮਹੱਲਾ ਗੂੰਜ ਪਿਆ ਤੇ ਉਸ ਦੀ ਮਾਂ ਛੇਤੀ ਨਾਲ ਬਾਹਰ ਆਈ: "ਨੀ ਮੇਰੀ ਧੀ ਨੇ ਤੇਰਾ ਕੀ ਚੁਕ ਲਿਆ ਹੈ?" ਇਹ ਆਖ ਕੇ ਗੁਆਂਢਣ ਨਾਲ ਲੜਾਈ ਨੂੰ ਤਿਆਰ ਹੋ ਪਈ। ਦੋਹਾਂ ਪਾਸਿਆਂ ਤੋਂ ਮੇਹਣਿਆਂ ਦੀ ਝੜੀ ਲਗੀ ਤੇ ਮਰਦ ਭੀ ਬਾਹਰ ਨਿਕਲ ਆਏ। ਗਲੀ ਵਿਚ ਦਸ ਪੰਦਰਾਂ ਬੰਦੇ ਕਠੇ ਹੋ ਗਏ। ਸਾਰੇ ਉਚੀ ਉਚੀ ਰੌਲਾ ਪਾਈ ਜਾਂਦੇ ਸਨ ਤੇ ਕੋਈ ਕਿਸੇ ਦੀ ਨਹੀਂ ਸੀ ਸੁਣਦਾ। ਚੰਗੀ ਗੜਬੜ ਚੌਥ ਮਚੀ। ਇਕ ਆਦਮੀ ਨੂੰ ਦੂਜੇ ਦਾ ਧੱਕਾ ਲਗ ਗਿਆ, ਬਸ ਫੇਰ ਕੀ ਸੀ, ਦੋਹਾਂ ਪਾਸਿਓਂ ਜੰਗ ਦੀਆਂ ਤਿਆਰੀਆਂ ਹੋਈਆਂ। ਮਾਇਆ ਦੀ ਬੁਢੀ ਦਾਦੀ ਨੇ ਵਿਚਕਾਰ ਆਕੇ ਉਨ੍ਹਾਂ ਨੂੰ ਠੰਡਿਆਂ ਕਰਨ ਦਾ ਯਤਨ ਕੀਤਾ ਤੇ ਆਖਿਓਸੁ: ਪੁਤਰੋ! ਕੀ ਕਰਨ ਲਗੇ ਹੋ, ਇਹ ਕੋਈ ਅਕਲ ਦੀ ਗਲ ਹੈ? ਅਜ ਵਾਲੇ ਸ਼ੁਭ ਦਿਹਾੜੇ ਤੁਸੀਂ ਰਬ ਦਾ ਸ਼ੁਕਰ ਕਰੋ, ਮੀਂਹ ਵਸਿਆ ਹੈ। ਲੋਕਾਂ ਨੇ ਬੁਢੀ ਮਾਈ ਦੀ ਕੋਈ ਪਰਵਾਹ ਨਾ ਕੀਤੀ, ਤੇ ਉਸ ਵਿਚਾਰੀ ਨੂੰ ਵੀ ਧੱਕਾ ਵਜਿਆ, ਪਰ ਇਸ ਵੇਲੇ ਬੁਢੀ ਮਾਈ ਨੇ ਇਕ ਅਜੀਬ ਗਲ ਦੇਖੀ। ਜਦ ਮਰਦ ਅਰ ਤੀਵੀਆਂ ਆਪਸ ਦੀ