ਇਹ ਸਫ਼ਾ ਪ੍ਰਮਾਣਿਤ ਹੈ
(੬੮)
(ਅਨੰਦੁ ਸਾਹਿਬ)
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ
ਤਤੈ ਸਾਰ ਨ ਜਾਣੀ॥
ਤਤੈ ਸਾਰ ਨ ਜਾਣੀ ਗੁਰੂ ਬਾਝਹੁ
ਤਤੈ ਸਾਰ ਨ ਜਾਣੀ॥
ਤਿਹੀ ਗੁਣੀ ਸੰਸਾਰ ਭ੍ਰਮਿ ਸੁਤਾ
ਸੁਤਿਆ ਰੈਣਿ ਵਿਹਾਣੀ॥
ਗੁਰ ਕਿਰਪਾ ਤੇ ਸੇ ਜਨ ਜਾਗੇ
ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥
ਕਹੈ ਨਾਨਕ ਸੋ ਤਤੁ ਪਾਏ ਜਿਸਨੋ
ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥੨੭॥
(੧)
ਪੰਡਤ ਵਿਦਿਆ ਨੰਦ ਜੀ ਆਪਣੀ ਵਿਦਿਆ ਦੇ ਚਮਤਕਾਰ ਵਿਖਾਂਦੇ, ਸੰਸਕ੍ਰਿਤ ਵਿਚ ਲੈਕਚਰ ਕਰਦੇ ਬੰਬਈ ਪਹੁੰਚੇ। ਇਥੇ ਦੇ ਕੁਝ ਪ੍ਰੇਮੀਆਂ ਨੂੰ ਵਿਆਕਰਣ ਦੀਆਂ ਗੁੰਝਲਾਂ ਸਮਝਾਂਦੇ ਵੇਦਾਂ ਦੀ ਕਥਾ ਕਰਦੇ ਅਤੇ ਆਪਣੀ ਚਤਰ ਬੁਧੀ ਅਨੁਸਾਰ ਈਸ਼੍ਵਰ ਪ੍ਰਾਪਤੀ ਦਾ ਸਾਧਨ ਦਸਦਿਆਂ ਨੂੰ ਮਹੀਨਾ ਬੀਤ ਗਿਆ। ਚਾਰੇ ਪਾਸਿਓਁ ਵਾਹ ਵਾਹ ਲੈਕੇ ਪੰਡਤ ਜੀ ਨੇ ਲੰਕਾ ਟਾਪੂ ਵਿਚ ਕੁਝ ਸਮਾਂ ਰਹਿਣ ਦਾ ਫੈਸਲਾ ਕੀਤਾ। ਲੰਕਾ ਦੇ ਬੋਧੀਆਂ ਨੂੰ ਹਿੰਦੂ ਮਤ ਦਾ ਸੰਦੇਸਾ ਦੇਣ