ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/82

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੭੧)

ਦਾਹੜੀ ਚਿਟੀ ਹੈ, ਉਹ ਕਦ ਵਿਚ ਲੰਮਾ ਤੇ ਕਾਠ ਦਾ ਤਕੜਾ ਹੈ। ਮੇਰੀ ਕਿਸ਼ਤੀ ਨੂੰ ਉਸ ਕਲ੍ਹੇ ਨੇ ਇਉਂ ਉਲਟਾ ਦਿਤਾ ਜਿਵੇਂ ਹੌਲਾ ਕਖ ਹੋਵੇ। ਤੀਜਾ ਭੀ ਲੰਮਾ ਹੈ, ਉਸਦੀ ਦੁਧ ਵਰਗੀ ਚਿਟੀ ਦਾਹੜੀ ਗੋਡਿਆਂ ਤਕ ਅਪੜਦੀ ਹੈ, ਉਸਦੇ ਭਰਵਿਟੇ ਹਠਾਂ ਪਲਮਦੇ ਹਨ ਤੇ ਲਕ ਨਾਲ ਉਸਨੇ ਇਕ ਸਫ ਬੰਨ੍ਹੀ ਹੋਈ ਹੈ।"

ਪੰਡਤ ਜੀ:-"ਉਨ੍ਹਾਂ ਨੇ ਤੇਰੇ ਨਾਲ ਕੀ ਗਲਾਂ ਕੀਤੀਆਂ?"

ਜਹਾਜ਼ੀਆ:-"ਉਹ ਬਹੁਤ ਥੋੜਾ ਬੋਲਦੇ ਹਨ। ਸਾਰਾ ਕੰਮ ਧੰਦਾ ਚੁਪ ਰਹਿਕੇ ਕਰੀ ਜਾਂਦੇ ਹਨ। ਇਕ ਦੂਜੇ ਦੀਆਂ ਅਖਾਂ ਵਲ ਵੇਖਕੇ ਮਤਲਬ ਸਮਝ ਜਾਂਦੇ ਹਨ। ਮੈਂ ਇਕ ਨੂੰ ਪਛਿਆ:- "ਇਥੇ ਕਿਤਨਾ ਚਿਰ ਰਹੇ ਹੋ?"ਉਹ ਕੁਝ ਨਰਾਜ਼ ਜਿਹਾ ਹੋ ਗਿਆ,ਪਰ ਸੌ ਵਰ੍ਹਿਆਂ ਤੋਂ ਉਪਰ ਵਾਲੇ ਨੇ ਅਸਮਾਨ ਵਲ ਵੇਖਕੇ ਆਖਿਆ:- "ਸਾਡੇ ਤੇ ਮੇਹਰ ਕਰੋ।"

ਇਨ੍ਹਾਂ ਦੇ ਗੱਲਾਂ ਕਰਦਿਆਂ ਜਹਾਜ਼ ਉਸ ਟਾਪੂ ਦੇ ਨੇੜੇ ਆ ਗਿਆ। ਪੰਡਤ ਜੀ ਨੇ ਜਹਾਜ਼ ਦੇ ਕਪਤਾਨ ਪਾਸ ਜਾਕੇ ਬੇਨਤੀ ਕੀਤੀ ਕਿ ਉਸ ਟਾਪੂ ਵਲ ਜਹਾਜ਼ ਨੂੰ ਮੋੜਿਆ ਜਾਵੇ। ਕਪਤਾਨ ਨੇ ਜੋ ਦੇਸੀ ਆਦਮੀ ਸੀ ਕਿਹਾ:-"ਵਕਤ ਤੰਗ ਹੈ, ਸਾਧੂ ਕੀ ਪਤਾ ਉਥੇ ਹਨ ਕਿ ਨਹੀਂ, ਉਹ ਜੇ ਹੋਣ ਭੀ ਸਹੀ ਤਾਂ ਤੁਸੀਂ ਉਨ੍ਹਾਂ ਨੂੰ ਕੀ ਆਖਣਾ ਹੈ, ਉਹ ਤਾਂ ਮੂਰਖ ਹਨ, ਬੋਲਦੇ ਨਹੀਂ।"

ਪੰਡਤ ਜੀ ਨੇ ਜ਼ਿਦ ਕੀਤੀ ਤੇ ਆਖਿਆ ਕਿ ਦੇਰੀ ਦਾ ਹਰਜਾਨਾ ਮੈਂ ਭਰ ਦਿਆਂਗਾ। ਜਹਾਜ਼ ਟਾਪੂ ਦੇ ਪਾਸ ਜਾ