ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/83

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੭੨)

ਨਹੀਂ ਸੀ ਸਕਦਾ। ਲੰਗਰ ਸੁਟਕੇ ਇਕ ਕਿਸ਼ਤੀ ਉਤਾਰੀ ਗਈ। ਚਾਰ ਮੁਹਾਣੇ ਚਪੂ ਫੜਕੇ ਬੈਠ ਗਏ ਤੇ ਪੰਡਤ ਜੀ ਨੂੰ ਟਾਪੂ ਵਲ ਲੈ ਤੁਰੇ। ਮੁਹਾਣੇ ਤਕੜੇ ਸਨ, ਪਲੋ ਪਲੀ ਵਿਚ ਅਪੜ ਗਏ। ਪੰਡਤ ਜੀ ਉਤਰ ਕੇ ਭੋਰੇ ਵਲ ਗਏ। ਓਥੇ ਤਿੰਨੇ ਬੁਢੇ ਸਾਧੂ ਸਨ। ਪੰਡਤ ਜੀ ਦੀ ਸ਼ਕਲ ਸੂਰਤ ਵੇਖਕੇ ਆਦਰ ਕਰਨ ਨੂੰ ਖੜੇ ਹੋ ਗਏ। ਪੰਡਤ ਜੀ ਨੇ ਅਸ਼ੀਰਬਾਦ ਦਿਤੀ। ਉਨ੍ਹਾਂ ਨੇ ਮਥਾ ਟੇਕਿਆ।

ਪੰਡਤ ਵਿਦਿਆ ਨੰਦ:- "ਮੈਂ ਸੁਣਿਆ ਸੀ ਕਿ ਤੁਸੀਂ ਸਾਧੂ ਲੋਕ ਇਥੇ ਰਹਿੰਦੇ ਹੋ ਤੇ ਸਿਮਰਨ ਕਰਦੇ ਹੋ। ਮੈਂ ਵੇਦਾਂ ਦਾ ਗਿਆਤਾ ਇਕ ਤੁਛ ਬੁਧੀ ਵਾਲਾ ਪੰਡਤ ਹਾਂ। ਜੀ ਵਿਚ ਆਇਆ ਤੁਹਾਡੇ ਪਾਸੋਂ ਹੋ ਚੱਲਾਂ ਤੇ ਪੁਰਾਣੇ ਰਿਸ਼ੀਆਂ ਦਾ ਈਸ਼੍ਵਰ ਪ੍ਰਾਪਤੀ ਵਾਲਾ ਰਸਤਾ ਤੁਹਾਨੂੰ ਦਸ ਚਲਾਂ।"

ਤਿਨੇ ਬੁਢਿਆਂ ਨੇ ਇਕ ਦੂਜੇ ਦੇ ਮੂੰਹ ਵਲ ਤਕਿਆਂ, ਪਰ ਚੁਪ ਕਰਕੇ ਖੜੇ ਰਹੇ। ਪੰਡਤ ਵਿਦਿਆਨੰਦ ਨੇ ਪੁਛਿਆ:- "ਤੁਸੀਂ ਕੇਹੜੀ ਬਿਧੀ ਅਨੁਸਾਰ ਈਸ਼੍ਵਰ ਸਿਮਰਨਾ ਕਰਦੇ ਹੋ?"

ਦੋ ਬੁਢਿਆਂ ਨੇ ਸੌ ਵਰ੍ਹਿਆਂ ਤੋਂ ਉਪਰ ਵਾਲੇ ਵਲ ਵੇਖਿਆ ਤੇ ਉਹ ਬੋਲਿਆ:- "ਮਹਾਰਾਜ, ਸਾਨੂੰ ਬਿਧੀ ਕੋਈ ਨਹੀਂ ਆਉਂਦੀ, ਅਸੀਂ ਤਾਂ ਕੇਵਲ ਮਿਹਨਤ ਕਰਕੇ ਆਪਣੇ ਪੇਟ ਪਾਲਣ ਦਾ ਪਰਬੰਧ ਕਰਦੇ ਹਾਂ।"

ਪੰਡਤ:- "ਪਰ ਤੁਸੀਂ ਈਸ਼੍ਵਰ ਅਰਾਧਨ ਕਿਸ ਪ੍ਰਕਾਰ ਕਰਦੇ ਹੋ?"

ਸਾਧੂ:- "ਅਸੀਂ ਇਉਂ ਆਖਦੇ ਹਾਂ:- ਬ੍ਰਹਮਾਂ, ਵਿਸ਼ਨੂੰ,