ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧)


ਗਿਆ ਉਹ ਗਿਆਨੀ ਗਿਆਨ ਸਿੰਘ ਜੀ ਨੇ ਇਸ ਤਰ੍ਹਾਂ ਅੰਕਤ
ਕੀਤਾ ਹੈ:-
ਚਾਰੋਂ ਵਰਣਾਂ ਮੈਂ ਜੇ ਕੋਈ,
ਆਵਤ ਹੋਤ ਖਾਲਸਾ ਸੋਈ ।
ਆਬ ਹਯਾਤ ਪਿਲਾਵਤ ਤਾਹੂੂੰ,
ਇਕ ਹੀ ਬਰਤਨ ਮੈਂ ਸਭ ਕਾਹੂੰ।
ਖਾਣਾ ਭੀ ਇਕਠੇ ਸਭ ਖੈਹੈਂ,
ਸਕੇ ਬੀਰ ਆਪਸ ਮੈਂ ਥੈਹੈਂ।
ਜਾਤਿ ਗੋਤ ਕੁਲ ਕਿਰਯਾ ਨਾਮ,
ਪਿਛਲੇ ਸੋ ਤਜ ਦੇਤ ਤਮਾਮ ।
(ਪੰਥ ਪ੍ਰਕਾਸ਼)

ਸਿਖ ਸਮਾਜ ਵਿਚ ਵੀ ਜ਼ਾਤ ਪਾਤ ਦੇ ਭਿੰਨ ਭੇਦ


ਦੀ ਉਤਪਤੀ


ਬਾਰਾਂ ਮਿਸਲਾਂ ਸਮੇਂ ਜਦੋਂ ਸਿੱਖਾਂ ਵਿਚ ਧਾਰਮਕ ਤੌਰ ਤੇ
ਕਮਜ਼ੋਰੀ ਆਈ ਉਦੋਂ ਜ਼ਾਤ ਅਭਿਮਾਨੀਆਂ ਨੇ ਠੀਕ ਸਮਾਂ ਸਮਝਕੇ
ਸਿਖਾਂ ਦੇ ਇਸ ਜ਼ਾਤ ਪਾਤ ਦੇ ਭਰਮ ਨੂੰ ਤੋੜਨ ਵਾਲੇ ਮੁਢਲੇ
ਅਸੂਲ ਤੇ ਇਸ ਜ਼ੋਰ ਨਾਲ ਤੇ ਐਸੇ ਤਰੀਕੇ ਨਾਲ ਹਮਲਾ ਕੀਤਾ
ਕਿ ਸਿਖ ਇਸ ਅਸੂਲ ਨੂੰ ਤਿਆਗਕੇ ਮੁੜ ਬ੍ਰਾਹਮਣ ਦੇ ਪਿੱਛੇ
ਲਗ ਤੁਰੇ।
ਉਹ ਗੁਰਦੁਆਰੇ ਜਿਹੜੇ ਗੁਰੂ ਮਹਾਰਾਜ ਨੇ ਹਰ ਪ੍ਰਾਣੀ
ਮਾਤ੍ਰ ਲਈ ਖੁਲ੍ਹੇ ਰਖੇ ਸਨ ਉਨ੍ਹਾਂ ਵਿਚ ਗਰੀਬ ਸਿਖਾਂ ਨੂੰ ਜਾਣ
ਵਿਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪਾਈਆਂ ਜਾਣ ਲਗ ਪਈਆਂ ।
ਪਿੰਡਾਂ ਵਿਚ ਇਨ੍ਹਾਂ ਨਾਲ ਭਿੰਨ ਭੇਦ ਦਾ ਸਲੂਕ ਹੋਣ ਲਗ ਪਿਆ,
ਖੂਹਾਂ ਤੇ ਪਾਣੀ ਭਰਨ ਤੇ ਵੀ ਇਨ੍ਹਾਂ ਪੁਰ ਰੁਕਾਵਟਾਂ ਲਗ ਗਈਆਂ ।
ਸਿਖੀ ਧਰਮ ਪ੍ਰਚਾਰ ਦੇ ਘਾਟੇ ਕਰਕੇ ਸਿਖ ਆਪਸ ਵਿਚ ਹੀ ਖੇਰੂੰ