ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/18

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੯)


"ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ
ਸਮਾਗਮ ਸਮੂਹ ਸਿੱਖ ਸੰਗਤਾਂ ਦੀ ਸੇਵਾ ਵਿਚ ਪ੍ਰਾਰਥਨਾ ਕਰਦਾ
ਹੈ ਕਿ ਸਿੱਖਾਂ ਵਿਚ ਜ਼ਾਤ-ਪਾਤ ਦੇ ਖਿਆਲ ਨਾਲ ਕਿਸੇ ਆਦਮੀ ਨੂੰ
ਉੱਚਾ ਜਾਂ ਨੀਵਾਂ ਨਹੀਂ ਮੰਨਿਆਂ ਜਾਂਦਾ, ਇਸ ਲਈ ਹਰ ਇਕ
ਜ਼ਾਤ ਵਿਚੋਂ ਸਜ ਕੇ ਆਏ ਸਿਖ ਨਾਲ ਸੰਗਤ ਪੰਗਤ ਦ੍ਵਾਰਾ ਅਭੇਦ
ਵਰਤਿਆ ਜਾਵੇ । ਖਾਸ ਕਰਕੇ ਯਤਨ ਕੀਤਾ ਜਾਵੇ ਕਿ
ਜਿੱਥੇ ਕਿਸੇ ਸਿੱਖ ਨੂੰ ਖੂਹ ਉਪਰ ਇਸ ਲਈ ਚੜ੍ਹਨ
ਨਹੀਂ ਦਿਤਾ ਜਾਂਦਾ, ਕਿ ਓਹ ਕਿਸੇ ਛੋਟੀ ਜਾਤ
ਵਿਚੋਂ ਸਿੱਖ ਬਣੇ ਹਨ, ਉਥੇ ਪੂਰੀ ਹਿੰਮਤ ਤੇ ਯੋਗ
ਜਤਨ ਕਰਕੇ ਉਨ੍ਹਾਂ ਨੂੰ ਖੂਹਾਂ ਪੂਰ ਚੜ੍ਹਾਇਆ
ਜਾਵੇ, ਕਿਉਂਕਿ ਮੌਜੂਦਾ ਹਾਲਤ ਵਿਚ ਉਨ੍ਹਾਂ ਦੀ
ਇਹ ਬੇ-ਇਜ਼ਤੀ ਸਿੱਖ ਧਰਮ ਦੀ ਬੇ-ਅਦਬੀ ਹੈ।"
(੨) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ
ਇਕੱਤ੍ਰਤਾ ਮਿਤੀ ੨੨ ਅਸੂ ੪੫੮ ਮੁਤਾਬਕ ੮-੧੦-੨੭ ਦੇ
ਮਤੇ ਦੀ ਨਕਲ:-
(ਉ) ਗਿਆਨੀ ਸ਼ੇਰ ਸਿੰਘ ਜੀ ਦੀ ਤਜਵੀਜ਼ ਅਤੇ ਸ:
ਤੇਜਾ ਸਿੰਘ ਜੀ ਵਕੀਲ ਦੀ ਤਾਈਦ ਤੇ ਪਾਸ ਹੋਇਆ-"ਜਨਰਲ
ਕਮੇਟੀ ਦਾ ਇਹ ਸਮਾਗਮ ਅੰਤ੍ਰਿੰਗ ਕਮੇਟੀ ਨੂੰ ਆਗਿਆ
ਕਰਦਾ ਹੈ ਕਿ ਉਹ ਬਹੁਤ ਛੇਤੀ ਇਕ ਅਪੀਲ ਪ੍ਰਕਾਸ਼ਤ
ਕਰੇ ਤੇ ਇਸ ਪੁਰ ਹੇਠ ਲਿਖੇ ਇਲਾਕਿਆਂ ਵਿਚ ਜਾਂ ਪੰਥ ਪ੍ਰਸਿਧ
ਸਜਣਾਂ ਦੇ ਦਸਖਤ ਕਰਾਏ ਜਾਣ । ਇਸ ਦ੍ਵਾਰਾ ਸਮੂਹ ਸੰਗਤਾਂ ਨੂੰ
ਪ੍ਰੇਰਿਆ ਜਾਵੇ ਕਿ ਉਹ ਖੂਹਾਂ ਪੁਰ ਪਾਣੀ ਭਰਨ ਤੇ ਗੁਰਦੁਆਰਿਆਂ
ਅਤੇ ਦੀਵਾਨਾਂ ਵਿਚ ਜੁੜੀ ਸੰਗਤ ਪੰਗਤ ਅੰਦਰ ਸ਼ਾਮਲ ਹੋਣ ਤੋਂ