ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)


ਸਾਡਾ ਧਰਮ ਨਸ਼ਟ ਕਰ ਦਿਤਾ ਹੈ, ਭਾਈ ਸੰਤੋਖ ਸਿੰਘ ਜੀ
ਲਿਖਦੇ ਹਨ:-
ਸੁਨ ਖਤ੍ਰੀ ਦ੍ਵਿਜ ਗਨ ਅਗਯਾਨੀ,
ਧਰਮ ਅਭਗਤ, ਜਾਤਿ ਅਭਿਮਾਨੀ।
ਇਕ ਦਿਨ ਮਿਲ, ਸਭ ਮਸਲਤ ਕਰੀ,
ਇਹ ਤੋ ਰੀਤ ਬੁਰੀ ਜਗ ਪਰੀ।
“ਚਤੁਰ ਵਰਨ’ ਕੋ ਇਕ ਮਤ ਕਰਯੋ,
ਭ੍ਰਿਸ਼ਟ ਹੋਇ ਜਗ, ਧਰਮ ਪ੍ਰਹਰਯੋ ।
ਇਕ ਥਲ ਭੋਜਨ ਸਭਿ ਕੋ ਖਈ,
ਸੰਕਰ ਬਰਨ ਪ੍ਰਜਾ ਅਬ ਭਈ ।
ਇਹ ਮਸਲਤ ਕਰ ਇਕਠੇ ਹ੍ਵੈ ਕੇ,
ਦ੍ਵਿਜ ਖਤ੍ਰੀ ਮੁਖਿ, ਅਤਿ ਦੁਖ ਪੈਕੈ ।
ਲਵ ਪੁਰ ਗਏ ਫਰਯਾਦੀ ਸਾਰੇ,
ਢਿਗ ਅਕਬਰ ਕੇ ਜਾਏ ਪੁਕਾਰੇ ।
(ਗੁਰਪ੍ਰਤਾਪ ਸੂਰਜ ਰਾਸ ੧ ਅੰ: ੪੩)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਨ੍ਹਾਂ ਭਗਤਾਂ ਦੀ ਬਾਣੀ ਨੂੰ
ਵੀ ਸਤਿਕਾਰ ਨਾਲ ਦਰਜ ਕਰਾਣ ਕਰਕੇ, ਜਿਨ੍ਹਾਂ ਨੂੰ ਜ਼ਾਤ ਪਾਤ
ਦੇ ਅਹੰਕਾਰੀ ਮੰਦਰਾਂ ਵਿਚ ਵੀ ਜਾਣ ਦੀ ਆਗਿਆ ਨਹੀਂ ਸਨ
ਦੇਂਦੇ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵੀ ਇਨ੍ਹਾਂ ਜ਼ਾਤਿ
ਅਭਿਮਾਨੀਆਂ ਵਲੋਂ ਵਿਰੋਧਤਾ ਕੀਤੀ ਗਈ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵੀ ਪਹਾੜੀ ਰਾਜਿਆਂ
ਤੇ ਬ੍ਰਾਹਮਣਾਂ ਵਲੋਂ ਵਿਰੋਧਤਾ ਹੋਈ । ਪੰਡਤ ਕੇਸ਼ੋ ਤੇ ਉਸ ਦੇ
ਸਾਥੀ ਕੇਵਲ ਇਸ ਕਰਕੇ ਨਾਰਾਜ਼ ਹੋ ਗਏ ਕਿ ਉਨ੍ਹਾਂ ਤੋਂ ਪਹਿਲਾਂ
ਗੁਰੂ ਮਹਾਰਾਜ ਨੇ ਜੱਗ ਸਮੇਂ ਸਿੱਖਾਂ ਨੂੰ ਕਿਉਂ ਪ੍ਰਸ਼ਾਦਿ ਛਕਾਇਆ
ਪ੍ਰੰਤੂ ਗੁਰੂ ਜੀ ਵਲੋਂ ਸਿੱਖਾਂ ਵਲ ਇਸ਼ਾਰਾ ਕਰਕੇ ਪੰਡਤ ਜੀ ਨੂੰ
ਜੁਵਾਬ ਦਿਤਾ ਗਿਆ:-